ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

15 ਨਵੰਬਰ 1989 ਨੂੰ ਸਚਿਨ ਤੇਂਦੁਲਕਰ ਨੇ ਪਾਕਿਸਤਾਨ ਦੇ ਕਰਾਚੀ ਵਿਖੇ ਆਪਣੇ ਟੈਸਟ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ
ਚੰਡੀਗੜ੍ਹ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 15 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 15 ਨਵੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2012 ਵਿੱਚ ਸ਼ੀ ਜਿਨਪਿੰਗ ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਬਣੇ ਸਨ।
  • 2008 ਵਿਚ 15 ਨਵੰਬਰ ਨੂੰ ਯੋਗੇਂਦਰ ਮਕਬਾਲ ਨੇ ਰਾਸ਼ਟਰੀ ਬਹੁਜਨ ਕਾਂਗਰਸ ਦੇ ਨਾਂ ਨਾਲ ਨਵੀਂ ਪਾਰਟੀ ਬਣਾਈ ਸੀ।
  • ਅੱਜ ਦੇ ਦਿਨ 2007 ਵਿੱਚ ਏਰੀਆਨਾ-5 ਰਾਕੇਟ ਨੇ ਬ੍ਰਿਟੇਨ ਅਤੇ ਬ੍ਰਾਜ਼ੀਲ ਦੇ ਦੂਰਸੰਚਾਰ ਉਪਗ੍ਰਹਿ ਪੁਲਾੜ ਵਿੱਚ ਛੱਡੇ ਸਨ।
  • 15 ਨਵੰਬਰ 2004 ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਕੋਲਿਨ ਪਾਵੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
  • ਅੱਜ ਦੇ ਦਿਨ 2000 ਵਿੱਚ ਝਾਰਖੰਡ ਭਾਰਤ ਦਾ 28ਵਾਂ ਰਾਜ ਬਣਿਆ ਸੀ।
  • 2000 ‘ਚ 15 ਨਵੰਬਰ ਨੂੰ ਫਿਜੀ ‘ਚ ਤਖਤਾਪਲਟ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ।
  • 15 ਨਵੰਬਰ 1989 ਨੂੰ ਸਚਿਨ ਤੇਂਦੁਲਕਰ ਨੇ ਪਾਕਿਸਤਾਨ ਦੇ ਕਰਾਚੀ ਵਿਖੇ ਆਪਣੇ ਟੈਸਟ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।
  • 1961 ‘ਚ 15 ਨਵੰਬਰ ਨੂੰ ਸੰਯੁਕਤ ਰਾਸ਼ਟਰ ਨੇ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।
  • ਅੱਜ ਦੇ ਦਿਨ 1955 ਵਿਚ ਪੋਲੈਂਡ ਅਤੇ ਯੂਗੋਸਲਾਵੀਆ ਵਿਚਕਾਰ ਵਪਾਰਕ ਸਮਝੌਤਾ ਹੋਇਆ ਸੀ।
  • ਫਲਸਤੀਨ ਤੋਂ ਬ੍ਰਿਟਿਸ਼ ਫੌਜਾਂ ਦੀ ਵਾਪਸੀ 15 ਨਵੰਬਰ 1947 ਨੂੰ ਸ਼ੁਰੂ ਹੋਈ ਸੀ।
  • ਅੱਜ ਦੇ ਦਿਨ 1923 ਵਿਚ ਜਰਮਨੀ ਵਿਚ ਮਹਿੰਗਾਈ ਦਰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ।
  • 1920 ਵਿੱਚ 15 ਨਵੰਬਰ ਨੂੰ ਲੀਗ ਆਫ਼ ਨੇਸ਼ਨਜ਼ ਦੀ ਪਹਿਲੀ ਮੀਟਿੰਗ ਜਨੇਵਾ ਵਿਖੇ ਹੋਈ ਸੀ।
  • ਅੱਜ ਦੇ ਦਿਨ 1866 ਵਿੱਚ ਭਾਰਤ ਦੀ ਪਹਿਲੀ ਮਹਿਲਾ ਬੈਰਿਸਟਰ ਕੋਰਨੇਲੀਆ ਸੋਰਾਬਜੀ ਦਾ ਜਨਮ ਹੋਇਆ ਸੀ।
  • 15 ਨਵੰਬਰ 1875 ਨੂੰ ਭਾਰਤ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਕਬਾਇਲੀ ਨੇਤਾ ਬਿਰਸਾ ਮੁੰਡਾ ਦਾ ਜਨਮ ਹੋਇਆ ਸੀ।
  • ਅੱਜ ਦੇ ਦਿਨ 1986 ਵਿੱਚ ਮਸ਼ਹੂਰ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਜਨਮ ਹੋਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।