ਅੰਮ੍ਰਿਤਸਰ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ ਬੀਤੀ ਦੇਰ ਰਾਤ ਜਲੰਧਰ STF ਦੀ ਟੀਮ ਨੇ ਦੋ ਨੌਜਵਾਨਾਂ ਨੂੰ 7 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਕਰੋੜਾਂ ਦੀ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ। ਪਰ ਪੁਲੀਸ ਨੇ ਉਨ੍ਹਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।
ਸਬ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਜਲੰਧਰ ਐਸ.ਟੀ.ਐਫ ਟੀਮ ਦੇ ਏ.ਐਸ.ਆਈ. ਰਾਜਵਿੰਦਰ ਸਿੰਘ, ਸ਼ਾਹਬਾਜ਼ ਅਤੇ ਮਨੋਜ ਕੁਮਾਰ ਨੇ ਨਾਕਾ ਲਗਾਇਆ ਸੀ।ਇਹ ਨਾਕਾ ਬੱਸ ਸਟੈਂਡ ਨੇੜੇ ਲਾਇਆ ਹੋਇਆ ਸੀ।ਜਿੱਥੇ ਦੋ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ ਅਤੇ ਪੁਲਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਮੁਲਜ਼ਮ ਕੋਲ ਨਸ਼ਾ ਹੋ ਸਕਦਾ ਹੈ।
ਜਿਸ ਤੋਂ ਬਾਅਦ ਡੀਐਸਪੀ ਨੂੰ ਬੁਲਾ ਕੇ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਰਾਹੁਲ ਰਾਠੌਰ ਵਾਸੀ ਮਹਾਂ ਸਿੰਘ ਗੇਟ ਕੋਲੋਂ 300 ਗ੍ਰਾਮ ਹੈਰੋਇਨ ਅਤੇ ਦੂਜੇ ਨੌਜਵਾਨ ਹਰਪ੍ਰੀਤ ਸਿੰਘ ਵਾਸੀ ਰਾਮ ਤਲਾਈ ਰੋਡ ਕੋਲੋਂ 705 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਕੋਲੋਂ ਕੁੱਲ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ ਸੱਤ ਕਰੋੜ ਰੁਪਏ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।