16 ਨਵੰਬਰ 1973 ਨੂੰ ਭਾਰਤ ਦੇ ਮਸ਼ਹੂਰ ਸ਼ਟਲਰ ਪੁਲੇਲਾ ਗੋਪੀਚੰਦ ਦਾ ਜਨਮ ਹੋਇਆ ਸੀ
ਚੰਡੀਗੜ੍ਹ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 16 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ। ਇਤਿਹਾਸ ਦੇ ਪੰਨਿਆਂ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਸਦਾ ਲਈ ਦਰਜ ਹੋ ਗਈਆਂ ਹਨ, ਜਿਨ੍ਹਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ।ਅੱਜ ਜਾਣਾਂਗੇ 16 ਨਵੰਬਰ ਦੇ ਇਤਿਹਾਸ ਬਾਰੇ :-
- 2014 ਵਿੱਚ ਅੱਜ ਦੇ ਦਿਨ ਇਸਲਾਮਿਕ ਸਟੇਟ ਨੇ ਸੀਰੀਆ ਦੇ ਕੁਰਦ ਲੜਾਕਿਆਂ ਖ਼ਿਲਾਫ਼ ਜੰਗ ਛੇੜ ਦਿੱਤੀ ਸੀ।
- ਅੱਜ ਦੇ ਦਿਨ 2013 ਵਿੱਚ, ਮੁੰਬਈ ਵਿਖੇ ਸਚਿਨ ਤੇਂਦੁਲਕਰ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਸੰਕਲਪ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਦੇਣ ਦਾ ਅਧਿਕਾਰਤ ਐਲਾਨ ਕੀਤਾ ਸੀ।
- 16 ਨਵੰਬਰ 2008 ਨੂੰ ਚੰਦਰਯਾਨ ਦੇ ਚੰਦਰ ਲੇਜ਼ਰ ਰੇਂਜਿੰਗ ਉਪਕਰਣ ਨੇ ਸਫਲਤਾਪੂਰਵਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
- 16 ਨਵੰਬਰ 2006 ਨੂੰ ਪਾਕਿਸਤਾਨ ਨੇ ਮੱਧਮ ਦੂਰੀ ਦੀ ਗੌਰੀ-V ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਸੀ।
- 2000 ਵਿੱਚ ਅੱਜ ਦੇ ਦਿਨ ਰੂਸ ਨੇ ਸਪੇਸ ਸਟੇਸ਼ਨ ਮੀਰ ਨੂੰ ਨਸ਼ਟ ਕਰਨ ਦਾ ਫੈਸਲਾ ਕੀਤਾ ਸੀ।
- 16 ਨਵੰਬਰ 1998 ਨੂੰ ਕੈਨੇਡਾ ਨੇ ਆਪਣੇ ਨਾਗਰਿਕਤਾ ਕਾਨੂੰਨ ਨੂੰ ਹੋਰ ਸਖ਼ਤ ਕੀਤਾ ਸੀ।
- 16 ਨਵੰਬਰ 1914 ਨੂੰ ਅਮਰੀਕਾ ਵਿੱਚ ਫੈਡਰਲ ਰਿਜ਼ਰਵ ਸਿਸਟਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਸੀ।
- 16 ਨਵੰਬਰ 1908 ਨੂੰ ਜਨਰਲ ਮੋਟਰਜ਼ ਕਾਰਪੋਰੇਸ਼ਨ ਦੀ ਸਥਾਪਨਾ ਹੋਈ ਸੀ।
- ਅੱਜ ਦੇ ਦਿਨ 1870 ਵਿੱਚ ਓਕਲਾਹੋਮਾ ਅਮਰੀਕਾ ਦਾ 46ਵਾਂ ਰਾਜ ਬਣਿਆ ਸੀ।
- 16 ਨਵੰਬਰ 1821 ਵਿੱਚ ਮੈਕਸੀਕੋ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਗਈ ਸੀ।
- 16 ਨਵੰਬਰ 1973 ਨੂੰ ਭਾਰਤ ਦੇ ਮਸ਼ਹੂਰ ਸ਼ਟਲਰ ਪੁਲੇਲਾ ਗੋਪੀਚੰਦ ਦਾ ਜਨਮ ਹੋਇਆ ਸੀ।
- 16 ਨਵੰਬਰ 1931 ਨੂੰ ਭਾਰਤੀ ਕ੍ਰਿਕਟ ਅੰਪਾਇਰ ਆਰ. ਰਾਮਚੰਦਰ ਰਾਓ ਦਾ ਜਨਮ ਹੋਇਆ ਸੀ।
- ਅੱਜ ਦੇ ਦਿਨ 1922 ਵਿਚ ਪੁਰਤਗਾਲੀ ਲੇਖਕ ਅਤੇ ਨੋਬਲ ਪੁਰਸਕਾਰ ਵਿਜੇਤਾ ਜੋਸੇ ਸਾਰਾਮਾਗੋ ਦਾ ਜਨਮ ਹੋਇਆ ਸੀ।
- ਅਮਰੀਕੀ ਕਾਰਟੂਨਿਸਟ ਆਰਟ ਸਨਸੌਮ ਦਾ ਜਨਮ 16 ਨਵੰਬਰ 1920 ਨੂੰ ਹੋਇਆ ਸੀ।
- ਅੱਜ ਦੇ ਦਿਨ 1897 ਵਿੱਚ ਪਾਕਿਸਤਾਨ ਦੀ ਮੰਗ ਦੇ ਪਹਿਲੇ ਸਮਰਥਕਾਂ ਵਿੱਚੋਂ ਇੱਕ ਚੌਧਰੀ ਰਹਿਮਤ ਅਲੀ ਦਾ ਜਨਮ ਹੋਇਆ ਸੀ।