ਨਵੀਂ ਵਿਆਹੀ ਲੜਕੀ ਪਤੀ ਅਤੇ ਸੱਸ ਨੂੰ ਬੇਹੋਸ਼ ਕਰ ਕੇ ਫਰਾਰ, ਨਕਦੀ, ਗਹਿਣੇ ਤੇ ਕੀਮਤੀ ਸਾਮਾਨ ਵੀ ਲੈ ਗਈ

ਹਰਿਆਣਾ

ਚੰਡੀਗੜ੍ਹ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਸੋਨੀਪਤ ‘ਚ ਰਾਤ ਨੂੰ ਲਾੜੀ ਆਪਣੇ ਪਤੀ ਅਤੇ ਸੱਸ ਨੂੰ ਬੇਹੋਸ਼ ਕਰ ਕੇ ਭੱਜ ਗਈ। ਵਿਆਹ 13 ਨਵੰਬਰ ਨੂੰ ਹੋਇਆ ਸੀ ਅਤੇ ਹੁਣ ਪਰਿਵਾਰ ਵੱਲੋਂ 24 ਨਵੰਬਰ ਨੂੰ ਵਿਆਹ ਦੀ ਰਿਸੈਪਸ਼ਨ (ਪਾਰਟੀ) ਰੱਖੀ ਗਈ ਸੀ। ਸੱਸ ਅਤੇ ਉਸ ਦੇ ਪਤੀ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨਵ-ਵਿਆਹੀ ਦੁਲਹਨ ਘਰ ‘ਚੋਂ ਸਾਰੇ ਗਹਿਣੇ, ਕੀਮਤੀ ਸਾਮਾਨ ਤੇ ਨਕਦੀ ਲੈ ਗਈ ਹੈ।ਘਰ ਵਿੱਚ ਸਾਮਾਨ ਖਿੱਲਰਿਆ ਪਿਆ ਹੈ ਅਤੇ ਟਰੰਕ ਵੀ ਖੁੱਲ੍ਹੇ ਪਏ ਹਨ।
ਜਾਣਕਾਰੀ ਅਨੁਸਾਰ ਖਰਖੌਦਾ ਦੇ ਗੁਰੂਕੁਲ ਵਾਲੀ ਗਲੀ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਦਾ ਵਿਆਹ ਉਤਰਾਖੰਡ ਦੀ ਰਹਿਣ ਵਾਲੀ ਲੜਕੀ ਪੱਲਵੀ ਨਾਲ ਹੋਇਆ ਸੀ। ਖਰਖੌਦਾ ਤੋਂ 13 ਨਵੰਬਰ ਨੂੰ ਬਾਰਾਤ ਉਤਰਾਖੰਡ ਦੇ ਹਰਿਦੁਆਰ ਗਈ ਸੀ, ਜਿੱਥੇ ਦੋਹਾਂ ਦਾ ਵਿਆਹ ਹੋਇਆ। ਵਿਆਹ ਦੀਆਂ ਰਸਮਾਂ ਨਿਭਾਉਣ ਤੋਂ ਬਾਅਦ ਪਤੀ-ਪਤਨੀ ਅਤੇ ਪਰਿਵਾਰ 15 ਨਵੰਬਰ ਨੂੰ ਖਰਖੌਦਾ ਪਹੁੰਚੇ। ਸਾਰਾ ਪਰਿਵਾਰ ਵਿਆਹ ਤੋਂ ਖੁਸ਼ ਸੀ। ਪਰਿਵਾਰ ਨੇ 24 ਨਵੰਬਰ ਨੂੰ ਵਿਆਹ ਦੀ ਪਾਰਟੀ (ਰਿਸੈਪਸ਼ਨ) ਰੱਖੀ ਸੀ। ਇਸ ਲਈ ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਵੀ ਬੁਲਾਇਆ ਗਿਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।