ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਤੀ-ਪਤਨੀ ਨੂੰ ਮਾਰੀਆਂ ਗੋਲੀਆਂ, ਗੰਭੀਰ ਹਾਲਤ ‘ਚ PGI ਦਾਖਲ

ਪੰਜਾਬ

ਲੁਧਿਆਣਾ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਬੀਤੀ ਰਾਤ ਲੁਧਿਆਣਾ ਦੇ ਕਸਬਾ ਮੁੱਲਾਂਪੁਰ ਦੇ ਪ੍ਰੇਮ ਨਗਰ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਔਰਤ ਅਤੇ ਉਸਦੇ ਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ। ਗੋਲੀ ਮਾਰਨ ਵਾਲਾ ਮੁਲਜ਼ਮ ਪਿੰਡ ਹਿੱਸੋਵਾਲ ਦਾ ਸੁਰਿੰਦਰ ਛਿੰਦਾ ਨਾਂ ਦਾ ਵਿਅਕਤੀ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਗੋਲੀਬਾਰੀ ਮਾਮਲੇ ‘ਚ ਜ਼ਖਮੀ ਔਰਤ ਨੇ ਖੁਲਾਸਾ ਕੀਤਾ ਹੈ ਕਿ ਹਮਲਾਵਰ ਛਿੰਦਾ ਨੇ ਸਿਰਫ 10 ਹਜ਼ਾਰ ਰੁਪਏ ਦੀ ਖਾਤਰ ਉਸ ਦੇ ਪਤੀ ਅਤੇ ਉਸ ‘ਤੇ ਗੋਲੀਆਂ ਚਲਾਈਆਂ।

ਜ਼ਖਮੀ ਔਰਤ ਗੁੜੀਆ ਨੇ ਦੱਸਿਆ ਕਿ ਉਸ ਨੇ ਛਿੰਦਾ ਤੋਂ 10 ਹਜ਼ਾਰ ਰੁਪਏ ਕਿਸੇ ਜਾਣਕਾਰ ਨੂੰ ਦਿਵਾਏ ਸਨ। ਉਹ ਪੈਸੇ ਵਾਪਸ ਕਰਵਾਉਣ ਦੀ ਗਾਰੰਟਰ ਸੀ। ਉਕਤ ਵਿਅਕਤੀ ਨੇ ਛਿੰਦਾ ਨੂੰ ਕੁਝ ਪੈਸੇ ਵਾਪਸ ਕਰ ਦਿੱਤੇ ਸਨ ਅਤੇ ਕੁਝ ਰਹਿ ਗਏ ਸਨ। ਜਦੋਂ ਉਸ ਵਿਅਕਤੀ ਨੇ ਛਿੰਦੇ ਨੂੰ ਪੈਸੇ ਵਾਪਸ ਨਾ ਕੀਤੇ ਤਾਂ ਛਿੰਦੇ ਨੇ ਗੁੱਸੇ ‘ਚ ਆ ਕੇ ਉਸ ਦੀ ਦੁਕਾਨ ‘ਤੇ ਉਸ ਨਾਲ ਦੁਰਵਿਵਹਾਰ ਕੀਤਾ। ਜਦੋਂ ਉਸ ਨੇ ਆਪਣੇ ਪਤੀ ਰਾਜ ਕੁਮਾਰ ਨੂੰ ਬੁਲਾਇਆ ਤਾਂ ਛਿੰਦੇ ਨੇ ਦੋਵਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਪਤੀ-ਪਤਨੀ ਨੂੰ ਜ਼ਖਮੀ ਹਾਲਤ ‘ਚ ਪਹਿਲਾਂ ਸਮਾਧ ਦੇ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੋਂ ਦੋਵਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ।

Published on: ਨਵੰਬਰ 16, 2024 10:14 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।