ਪੰਜਾਬ ‘ਚ ਚੌਲਾਂ ਦੇ ਥੋਕ ਵਪਾਰੀ ਤੋਂ ਹਥਿਆਰ ਦੀ ਨੋਕ ‘ਤੇ 2.5 ਲੱਖ ਰੁਪਏ ਲੁੱਟੇ

ਪੰਜਾਬ

ਲੁਧਿਆਣਾ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਲੁੱਟ ਦੀਆਂ ਵਾਰਦਾਤ ਸਾਹਮਣੇ ਆਈ ਹੈ। ਤਿੰਨ ਬਦਮਾਸ਼ਾਂ ਨੇ ਚਾਕੂ ਦੀ ਨੋਕ ‘ਤੇ ਚੌਲਾਂ ਦੇ ਥੋਕ ਵਪਾਰੀ ਤੋਂ 2.5 ਲੱਖ ਰੁਪਏ ਲੁੱਟ ਲਏ। ਪੀੜਤ ਵਪਾਰੀ ਦੀ ਸ਼ਿਕਾਇਤ ‘ਤੇ ਪੁਲਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਅਦਰਸ ਕਲੋਨੀ ਦੇ ਰਹਿਣ ਵਾਲੇ ਅੰਕੁਰ ਨੇ ਦੱਸਿਆ ਕਿ 15 ਨਵੰਬਰ ਨੂੰ ਦਲਾਲ ਪ੍ਰਮਾਦ ਦੇ ਕਹਿਣ ‘ਤੇ ਉਹ ਆਪਣੇ ਪਿਤਾ ਨਾਲ 2.5 ਲੱਖ ਰੁਪਏ ਦੇ ਚੌਲ ਖਰੀਦਣ ਲਈ ਪ੍ਰਤਾਪ ਨਗਰ ਚੌਂਕ ਜਾ ਰਿਹਾ ਸੀ। ਉਸ ਨੇ ਪ੍ਰਤਾਪ ਚੌਕ ਪੁਲ ਪਾਰ ਕਰਨ ਤੋਂ ਪਹਿਲਾਂ ਸੜਕ ਦੇ ਕਿਨਾਰੇ ਕਾਰ ਰੋਕ ਦਿੱਤੀ।
ਪ੍ਰਮੋਦ ਨੇ ਉਸਨੂੰ ਫੋਨ ਕੀਤਾ ਅਤੇ ਉਸਨੂੰ ਪੁੱਛਿਆ ਕਿ ਤੁਸੀਂ ਸਾਰੇ ਕਿੱਥੇ ਹੋ। ਅੰਕੁਰ ਅਨੁਸਾਰ ਜਦੋਂ ਉਹ ਪੈਸਿਆਂ ਵਾਲਾ ਲਿਫਾਫਾ ਲੈ ਕੇ ਕਾਰ ‘ਚੋਂ ਬਾਹਰ ਨਿਕਲਿਆ ਤਾਂ ਗ੍ਰੈਂਡ ਪਾਲਕੀ ਹੋਟਲ ਵਲੋਂ ਦੋ ਨੌਜਵਾਨ ਪੈਦਲ ਆਏ। ਉਕਤ ਬਦਮਾਸ਼ਾਂ ਨੇ ਚਾਕੂ ਦੀ ਨੋਕ ‘ਤੇ ਉਸ ਕੋਲੋਂ ਪੈਸਿਆਂ ਵਾਲਾ ਲਿਫਾਫਾ ਖੋਹ ਲਿਆ। ਪ੍ਰਮੋਦ ਬਾਈਕ ਸਟਾਰਟ ਕਰਕੇ ਕੁਝ ਦੂਰੀ ‘ਤੇ ਖੜ੍ਹਾ ਸੀ। ਬਦਮਾਸ਼ ਉਸ ਦੀ ਬਾਈਕ ‘ਤੇ ਬੈਠ ਕੇ ਫਰਾਰ ਹੋ ਗਏ। ਅੰਕੁਰ ਅਨੁਸਾਰ ਉਸ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਸੂਚਿਤ ਕੀਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।