ਲਖਨਊ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਬਿਜਨੌਰ ‘ਚ ਅੱਜ ਸ਼ਨੀਵਾਰ ਸਵੇਰੇ ਟੈਂਪੂ ਅਤੇ ਕਾਰ ਵਿਚਾਲੇ ਟੱਕਰ ਹੋ ਗਈ। ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਕੁਝ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਕਾਰ ਸਵਾਰ ਬਿਹਾਰ ਦੇ ਕਿਸੇ ਜ਼ਿਲੇ ‘ਚ ਇਕ ਨਿਕਾਹ ਕਰਵਾਉਣ ਉਪਰੰਤ ਸਮਾਗਮ ਤੋਂ ਬਿਜਨੌਰ ਪਰਤ ਰਹੇ ਸਨ।ਹਾਦਸੇ ‘ਚ ਲਾੜੇ-ਲਾੜੀ ਦੀ ਵੀ ਮੌਤ ਹੋ ਗਈ।ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
Published on: ਨਵੰਬਰ 16, 2024 10:19 ਪੂਃ ਦੁਃ