ਡੇਰਾ ਬਾਬਾ ਨਾਨਕ ਦੇ ਪਿੰਡ ਮੰਮਨ ਵਿਖੇ ਕਾਂਗਰਸ ਪਾਰਟੀ ਦੀ ਚੁਣਾਵੀ ਰੈਲੀ ‘ਚ ਵਿਸ਼ਾਲ ਇਕੱਠ: ਮਹਾਜ਼ਨ

Punjab

ਡੇਰਾ ਬਾਬਾ ਨਾਨਕ: 16 ਨਵੰਬਰ, ਦੇਸ਼ ਕਲਿੱਕ ਬਿਓਰੋ

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮੰਮਨ ਵਿਖੇ ਬੀਬੀ ਜਤਿੰਦਰ ਕੌਰ ਰੰਧਾਵਾ ਕਾਂਗਰਸ ਪਾਰਟੀ ਦੀ ਉਮੀਦਵਾਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਹੱਕ ਵਿੱਚ ਇਕ ਚੁਣਾਵੀ ਰੈਲੀ ਦਾ ਆਯੋਜਨ ਡਾਕਟਰ ਸੁਖਦੇਵ ਸਿੰਘ ਅਤੇ ਸਾਬਕਾ ਸਰਪੰਚ ਬਿਕਰਮਜੀਤ ਸਿੰਘ ਬਿੱਕਾ ਦੀ ਅਗਵਾਈ ਹੇਠ ਕੀਤਾ ਗਿਆ ਚੁਣਾਵੀ ਰੈਲੀ ਵਿੱਚ ਕਾਂਗਰਸੀ ਵਰਕਰਾਂ ਅਤੇ ਮਹਿਲਾਵਾਂ ਦਾ ਭਾਰੀ ਇਕੱਠ ਵੇਖ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਗੱਦਗੱਦ ਹੋ ਉਠੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਝੋਨੇ ਦੀ ਖਰੀਦ ਸਮੇਂ ਜੋ ਕਿਸਾਨਾਂ ਦੀ ਅੰਨੀ ਲੁੱਟ ਜਿਲਾ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਹੋਈ ਹੈ ਉਸ ਦਾ ਇਕ ਇਕ ਇਕ ਪੈਸਾ ਕਿਸਾਨਾਂ ਨੂੰ 2027 ਵਿੱਚ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਆਉਣ ਤੇ ਵਾਪਸ ਦਿਤੇ ਜਾਣਗੇ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਕਿਸਾਨਾਂ ਨੂੰ ਦੋ ਤੋਂ ਤਿੰਨ ਕਰੋੜ ਦਾ ਚੂਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲਾਇਆ ਹੈ ਇਹ ਲੁੱਟ ਦਾ ਪੈਸਾ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਰਤਿਆ ਜਾਣਾ ਹੈ ਉਹਨਾਂ ਪਿੰਡ ਮੰਮਨ ਦੇ ਛੱਪੜ ਦੀ ਨੁਹਾਰ ਆਪਣੇ ਐਮ ਪੀ ਫੰਡ ਵਿੱਚੋਂ ਬਦਲਣ ਦੀ ਗੱਲ ਵੀ ਕੀਤੀ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਅਤੇ ਕੁਸ਼ਾਸਨ ਦੇ ਖਿਲਾਫ 20 ਨਵੰਬਰ ਵਾਲੇ ਦਿਨ ਆਪਣਾ ਇਕ ਇਕ ਵੋਟ ਪੰੰਜੇ ਦੇ ਚੋਣ ਨਿਸ਼ਾਨ ਵਾਲਾ 2 ਨੰਬਰ ਬਟਨ ਦਬਾ ਕਿ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਕਾਮਯਾਬ ਕਰੋ ਤਾਂ ਕਿ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਦਾ ਮੁੱਢ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੱਝ ਸਕੇ ਇਸ ਵਿਸਾਲ ਚੋਣ ਰੈਲੀ ਨੂੰ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਸਾਹਿਬ ਮਨਦੀਪ ਸਿੰਘ ਰੰਗੜ ਨੰਗਲ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨੇ ਵੀ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਨੂੰ ਜਨਤਾ ਦੇ ਸਾਹਮਣੇ ਰੱਖਿਆ।
ਇਸ ਮੌਕੇ ਤੇ ਸ਼ਵਿੰਦਰ ਸਿੰਘ ਭੰਮਰਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ,ਡਾਕਟਰ ਸੁਖਦੇਵ ਸਿੰਘ, ਸਾਬਕਾ ਸਰਪੰਚ ਬਿਕਰਮਜੀਤ ਸਿੰਘ ਬਿੱਕਾ, ਸਾਬਕਾ ਸਰਪੰਚ ਰੂਪ ਲਾਲ, ਸਾਬਕਾ ਸਰਪੰਚ ਕੋਟਲੀ ਸੂਰਤ ਮੱਲੀ ਸਰਦਾਰ ਜਸਵੰਤ ਸਿੰਘ , ਸਰਬਪ੍ਰੀਤ ਸਿੰਘ, ਗੁਰਪਿੰਦਰ ਸਿੰਘ,ਉਦੇਕਰਨ ਸਿੰਘ,ਅਭੈਜੋਤ ਸਿੰਘ, ਪਵਨਦੀਪ ਸਿੰਘ,ਅਜੇ ਪ੍ਰਤਾਪ ਸਿੰਘ, ਰਛਪਾਲ ਸਿੰਘ, ਬਲਜੀਤ ਸਿੰਘ,ਲੀਲਾ ਮਸੀਹ, ਦਿਲਬਾਗ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਸ਼ਵਿੰਦਰ ਸਿੰਘ, ਬਖਸ਼ੀਸ਼ ਸਿੰਘ ਐਮ ਡੀ ,ਰੂਪ ਲਾਲ,ਗਰੀਬ ਸਿੰਘ ਪਾਸਟਰ, ਜਗਤਾਰ ਸਿੰਘ ਅਤੇ ਮਨਦੀਪ ਸਿੰਘ ਲੰਬੜਦਾਰ , ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ , ਮਹਿਲਾਵਾਂ ਤੇ ਨੌਜਵਾਨ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।