(ਉੱਘੀ ਲੇਖਿਕਾ ਡਾ. ਵਨੀਤਾ ਨੂੰ ਮਿਲਿਆ “ਸਾਰਕ ਸਾਹਿਤ ਅਵਾਰਡ

Punjab

ਚੰਡੀਗੜ੍ਹਃ 17 ਨਵੰਬਰ, ਦੇਸ਼ ਕਲਿੱਕ ਬਿਓਰੋ

ਡਾ. ਵਨੀਤ, ਪੰਜਾਬੀ ਦੀ ਉੱਘੇ ਸ਼ਾਇਰਾ, ਚਿੰਤਕ, ਆਲੋਚਕ, ਅਨੁਵਾਦਕ ਤੇ ਸੰਪਾਦਕ ਹਨ।ਉਹਨਾਂ ਦੀਆਂ 60 ਦੇ ਕਰੀਬ ਕਿਤਾਬਾਂ ਪ੍ਰਕਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਕਾਵਿ-ਕਿਤਾਬ “ਕਾਲ ਪਹਿਰ ਘੜੀਆਂ” ਨੂੰ ਭਾਰਤੀ ਸਾਹਿਤ ਅਕਾਦਮੀ ਦਾ ਵਕਾਰੀ ਅਵਾਰਡ ਮਿਲ ਚੁੱਕਾ ਹੈ। ਆਪਣੀਆਂ ਕਵਿਤਾਵਾਂ ਵਿਚ ਉਹ ਪਾਠਕ ਅੰਦਰ ਸੰਵੇਦਨਾ ਦੀ ਭਾਵਨਾ ਜਾਗਰਿਤ ਕਰਕੇ, ਚੰਗਾ ਮਨੁੱਖ ਬਣਨ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਨੂੰ “ਭਾਰਤੀ ਸਾਹਿਤ ਅਕਾਦਮੀ” ਦਾ ਅਨੁਵਾਦ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ ਹੈ।ਇਸ ਤੋਂ ਇਲਾਵਾ ਡਾ. ਵਨੀਤਾ ਹੋਰਾਂ ਨੂੰ ਵੱਖ ਵੱਖ ਵਕਾਰੀ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀਆਂ ਕਿਤਾਬਾਂ ਹਿੰਦੋਸਤਾਨ ਦੀਆਂ ਕਈ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ। ਉਨ੍ਹਾਂ ਦੀਆਂ ਕਵਿਤਾਵਾਂ ਦਾ ਕਈ ਦੇਸੀ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਉਹ ਗੁਰਮਤਿ ਸੰਗੀਤ ਦੇ ਵੀ ਉੱਘੇ ਗਿਆਤਾ ਹਨ।ਉਹ “ਭਾਰਤੀ ਸਾਹਿਤ ਅਕਾਦਮੀ” ਵਿਚ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਰਹਿ ਚੁੱਕੇ ਹਨ। ਅਕਾਦਮਿਕ ਤੌਰ ‘ਤੇ ਉਹ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਡਾ. ਵਨੀਤਾ ਨੂੰ “ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ” ਵੱਲੋਂ ਦਿੱਤੇ ਜਾਂਦੇ ਅੰਤਰਰਾਸ਼ਟਰੀ ਪੱਧਰ ਦੇ ਸਨਮਾਨ “ਸਾਰਕ ਸਾਹਿਤ ਅਵਾਰਡ” 2024 ਪ੍ਰਾਪਤ ਹੋਇਆ ਹੈ; ਉਹ ਪਹਿਲੇ ਅਜਿਹੇ ਪੰਜਾਬੀ ਲੇਖਕ ਨੇ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ। ਇਹ ਸੰਸਥਾ ਉੱਘੀ ਲੇਖਿਕਾ ਅਜੀਤ ਕੋਰ ਦੁਆਰਾ ਸੰਚਾਲਿਤ ਕੀਤੀ ਜਾਂਦੀ। ਇਹ ਸਨਮਾਨ ਉੱਘੇ ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਂਚੇਵਾਲ ਅਤੇ ਜਸਟਿਸ ਵਨੀਤ ਕੋਠਾਰੀ ਹੱਥੋਂ, ਅੱਜ ਅਕੈਡਮੀ ਆਫ਼ ਆਰਟਸ, ਨਵੀਂ ਦਿੱਲੇ ਵਿਖੇ ਉਹਨਾਂ ਨੂੰ ਪ੍ਰਾਪਤ ਹੋਇਆ। ਸਿੱਖਿਆ ਵਿਕਾਸ ਮੰਚ ਮਾਨਸਾ, ਸਵਪਨ ਫਾਊਂਡੇਸ਼ਨ, ਪਟਿਆਲਾ(ਰਜਿ:) ਵੱਲੋਂ ਇਕ ਯੋਗ ਉਮੀਦਵਾਰ ਡਾ. ਵਨੀਤਾ ਨੂੰ ਆਹ ਸਨਮਾਨ ਦੇਣ ਦੀ ਸ਼ਲਾਘਾ ਕੀਤੀ। ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਲੇਖਕ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਵਧੀਆ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਹਨ।

Latest News

Latest News

Leave a Reply

Your email address will not be published. Required fields are marked *