ਅੰਮ੍ਰਿਤਸਰ, 17 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ‘ਚ ਸ਼ਨੀਵਾਰ ਰਾਤ ਨੂੰ ਹੰਗਾਮਾ ਹੋ ਗਿਆ। ਦਰਅਸਲ, ਫਲਾਈਟ IX-191 ਅੱਧੀ ਰਾਤ 12 ਵਜੇ ਕੈਂਸਲ ਕਰ ਦਿੱਤੀ ਗਈ ਸੀ। ਇਸ ਫਲਾਈਟ ‘ਚ ਯਾਤਰੀ ਲਗਭਗ 6 ਘੰਟੇ ਤੱਕ ਟੇਕਆਫ ਦਾ ਇੰਤਜ਼ਾਰ ਕਰਦੇ ਰਹੇ।ਕੈਂਸਲ ਹੋਣ ਦੀ ਸੂਚਨਾ ਮਿਲਦੇ ਹੀ ਯਾਤਰੀ ਗੁੱਸੇ ‘ਚ ਆ ਗਏ। ਏਅਰਲਾਈਨਜ਼ ਕੋਲ ਮੁਆਫੀ ਮੰਗਣ ਤੋਂ ਇਲਾਵਾ ਕੋਈ ਜਵਾਬ ਨਹੀਂ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-191 ਨੇ ਸ਼ਨੀਵਾਰ ਸ਼ਾਮ ਕਰੀਬ 7 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ। ਯਾਤਰੀ ਸਮੇਂ ‘ਤੇ ਹਵਾਈ ਅੱਡੇ ‘ਤੇ ਪਹੁੰਚੇ ਅਤੇ ਚੈੱਕ-ਇਨ ਵੀ ਕੀਤਾ। ਯਾਤਰੀਆਂ ਨੂੰ ਕਰੀਬ ਇੱਕ ਘੰਟਾ ਪਹਿਲਾਂ, ਸ਼ਾਮ 6 ਵਜੇ ਦੇ ਕਰੀਬ ਫਲਾਈਟ ਵਿੱਚ ਬਿਠਾਇਆ ਗਿਆ ਸੀ, ਤਾਂ ਜੋ ਜਹਾਜ਼ ਸਮੇਂ ਸਿਰ ਉਡਾਣ ਭਰ ਸਕੇ। ਪਰ ਜਹਾਜ਼ ਨਹੀਂ ਉੱਡਿਆ।