17 ਨਵੰਬਰ 1966 ਨੂੰ ਭਾਰਤ ਦੀ ਰੀਟਾ ਫਾਰੀਆ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ
ਚੰਡੀਗੜ੍ਹ, 17 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 17 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ 17 ਨਵੰਬਰ ਦੇ ਇਤਿਹਾਸ ਉੱਤੇ ਚਾਨਣ ਪਾਵਾਂਗੇ :-
- ਅੱਜ ਦੇ ਦਿਨ 2009 ਵਿਚ ਟੀ.ਐਸ. ਠਾਕੁਰ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ।
- 17 ਨਵੰਬਰ 2006 ਨੂੰ ਅਮਰੀਕੀ ਸੈਨੇਟ ਨੇ ਭਾਰਤ-ਅਮਰੀਕਾ ਪਰਮਾਣੂ ਸੰਧੀ ਨੂੰ ਮਨਜ਼ੂਰੀ ਦਿੱਤੀ ਸੀ।
- ਅੱਜ ਦੇ ਦਿਨ 2005 ਵਿੱਚ ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਚੋਣਾਂ ਖਤਮ ਹੋਈਆਂ ਸਨ।
- ਰਾਮੇਸ਼ਵਰ ਠਾਕੁਰ 17 ਨਵੰਬਰ 2004 ਨੂੰ ਉੜੀਸਾ ਦੇ ਰਾਜਪਾਲ ਬਣੇ ਸਨ।
- ਅੱਜ ਦੇ ਦਿਨ 1999 ਵਿੱਚ ਯੂਨੈਸਕੋ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਮਾਨਤਾ ਦਿੱਤੀ ਸੀ।
- 17 ਨਵੰਬਰ 1966 ਨੂੰ ਭਾਰਤ ਦੀ ਰੀਟਾ ਫਾਰੀਆ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ।
- ਅੱਜ ਦੇ ਦਿਨ 1933 ਵਿੱਚ ਅਮਰੀਕਾ ਨੇ ਸੋਵੀਅਤ ਸੰਘ ਨੂੰ ਮਾਨਤਾ ਦੇ ਕੇ ਵਪਾਰ ਲਈ ਸਹਿਮਤੀ ਦਿੱਤੀ ਸੀ।
- 1932 ਵਿਚ 17 ਨਵੰਬਰ ਨੂੰ ਤੀਜੀ ਗੋਲਮੇਜ਼ ਕਾਨਫਰੰਸ ਸ਼ੁਰੂ ਹੋਈ ਸੀ।
- ਅੱਜ ਦੇ ਦਿਨ 1869 ਵਿੱਚ ਸੁਏਜ਼ ਨਹਿਰ ਨੂੰ ਆਵਾਜਾਈ ਲਈ ਖੋਲ੍ਹਿਆ ਗਿਆ ਸੀ। ਇਹ ਨਹਿਰ ਯੂਰਪ ਨੂੰ ਏਸ਼ੀਆ ਨਾਲ ਜੋੜਦੀ ਹੈ।
- 17 ਨਵੰਬਰ 1869 ਨੂੰ ਇੰਗਲੈਂਡ ਦੇ ਜੇਮਸ ਮੂਰ ਨੇ ਪਹਿਲੀ 13 ਹਜ਼ਾਰ ਕਿਲੋਮੀਟਰ ਲੰਬੀ ਸਾਈਕਲ ਦੌੜ ਜਿੱਤੀ ਸੀ।
- ਅੱਜ ਦੇ ਦਿਨ 1831 ਵਿਚ ਇਕਵਾਡੋਰ ਅਤੇ ਵੈਨੇਜ਼ੁਏਲਾ ਗ੍ਰੇਟਰ ਕੋਲੰਬੀਆ ਤੋਂ ਵੱਖ ਹੋਏ ਸਨ।
- ਅੱਜ ਦੇ ਦਿਨ 1942 ਵਿਚ ਮਸ਼ਹੂਰ ਅਮਰੀਕੀ ਫਿਲਮ ਨਿਰਦੇਸ਼ਕ ਮਾਰਟਿਨ ਸਕੋਰਸੇਸ ਦਾ ਜਨਮ ਹੋਇਆ ਸੀ।
- ਮਸ਼ਹੂਰ ਭਾਰਤੀ ਸਿਆਸਤਦਾਨ ਸਰੋਜਨੀ ਨਾਇਡੂ ਦੀ ਬੇਟੀ ਪਦਮਜਾ ਨਾਇਡੂ ਦਾ ਜਨਮ 17 ਨਵੰਬਰ 1900 ਨੂੰ ਹੋਇਆ ਸੀ।
- ਅੱਜ ਦੇ ਦਿਨ 2012 ਵਿੱਚ ਭਾਰਤੀ ਸਿਆਸਤਦਾਨ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲਾਸਾਹਿਬ ਠਾਕਰੇ ਦੀ ਮੌਤ ਹੋ ਗਈ ਸੀ।
- ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ ਮੌਤ 17 ਨਵੰਬਰ 1928 ਨੂੰ ਹੋਈ ਸੀ।