ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਘਰ ‘ਤੇ ਹਮਲਾ

ਕੌਮਾਂਤਰੀ

ਤੇਲ ਅਵੀਬ, 17 ਨਵੰਬਰ, ਦੇਸ਼ ਕਲਿਕ ਬਿਊਰੋ :
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਕੈਜੇਰੀਆ ਸਥਿਤ ਘਰ ‘ਤੇ ਫਿਰ ਹਮਲਾ ਹੋਇਆ ਹੈ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਪ੍ਰਧਾਨ ਮੰਤਰੀ ਦੇ ਘਰ ਵੱਲ ਦੋ ਫਲੇਅਰ (ਅੱਗ ਦੇ ਗੋਲੇ) ਫਾਇਰ ਕੀਤੇ ਗਏ, ਜੋ ਘਰ ਦੇ ਵਿਹੜੇ ਵਿੱਚ ਡਿੱਗੇ। ਇਜ਼ਰਾਈਲ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਮਲਾ ਕਿੱਥੋਂ ਹੋਇਆ ਅਤੇ ਕਿਸ ਨੇ ਕੀਤਾ, ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਜ਼ਰਾਇਲੀ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਇਕ ਬਿਆਨ ‘ਚ ਕਿਹਾ ਕਿ ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੁਰੱਖਿਆ ਏਜੰਸੀ ਨੇ ਇਹ ਵੀ ਕਿਹਾ ਕਿ ਹਮਲੇ ਦੇ ਸਮੇਂ ਨੇਤਨਯਾਹੂ ਅਤੇ ਉਨ੍ਹਾਂ ਦਾ ਪਰਿਵਾਰ ਘਰ ‘ਚ ਨਹੀਂ ਸੀ। ਉਨ੍ਹਾਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 19 ਅਕਤੂਬਰ ਨੂੰ ਨੇਤਨਯਾਹੂ ਦੇ ਘਰ ‘ਤੇ ਹਿਜ਼ਬੁੱਲਾ ਨੇ ਹਮਲਾ ਕੀਤਾ ਸੀ।ਉਦੋਂ ਇੱਕ ਡਰੋਨ ਨੇਤਨਯਾਹੂ ਦੇ ਘਰ ਨੇੜੇ ਇੱਕ ਇਮਾਰਤ ‘ਤੇ ਡਿੱਗਿਆ ਸੀ।ਉਦੋਂ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਉਸ ਸਮੇਂ ਵੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਘਰ ‘ਚ ਨਹੀਂ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।