ਚੰਡੀਗੜ੍ਹ, 17 ਨਵੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ‘ਚ ਵਧਦੇ ਪ੍ਰਦੂਸ਼ਣ ਅਤੇ ਧੂੰਦ ਕਾਰਨ 4 ਜ਼ਿਲਿਆਂ ਦੇ ਪ੍ਰਾਇਮਰੀ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਬੱਚਿਆਂ ਨੂੰ ਨਹੀਂ ਬੁਲਾਇਆ ਜਾਵੇਗਾ। ਉਹ ਆਨਲਾਈਨ ਪੜ੍ਹਾਈ ਕਰਨਗੇ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਛੁੱਟੀ ਲਾਗੂ ਕੀਤੀ ਗਈ ਹੈ, ਉਨ੍ਹਾਂ ਵਿੱਚ ਗੁਰੂਗ੍ਰਾਮ, ਰੋਹਤਕ, ਸੋਨੀਪਤ ਅਤੇ ਝੱਜਰ ਸ਼ਾਮਲ ਹਨ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੱਸ ਦਈਏ ਕਿ ਦਿੱਲੀ-ਐਨਸੀਆਰ ‘ਚ ਪ੍ਰਦੂਸ਼ਣ ਕਾਰਨ ਗ੍ਰੇਪ 3 ਲਾਗੂ ਹੋ ਗਿਆ ਹੈ। ਐਨਸੀਆਰ ਵਿੱਚ ਹਰਿਆਣਾ ਦੇ 14 ਸ਼ਹਿਰ ਹਨ। ਇਸ ਦੇ ਮੱਦੇਨਜ਼ਰ ਸੂਬੇ ਦੇ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਛੂਟ ਦਿੱਤੀ ਸੀ ਕਿ ਉਹ ਪ੍ਰਦੂਸ਼ਣ-ਧੁੰਦ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਛੁੱਟੀ ‘ਤੇ ਫੈਸਲਾ ਲੈ ਸਕਦੇ ਹਨ।