ਪਟਿਆਲ਼ਾ, 19 ਨਵੰਬਰ, ਦੇਸ਼ ਕਲਿਕ ਬਿਊਰੋ :
ਪਟਿਆਲਾ ਦੇ ਜੁਝਾਰ ਨਗਰ ਇਲਾਕੇ ‘ਚ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਨੂੰ ਦਾਜ ਨਾ ਲਿਆਉਣ ‘ਤੇ ਉਸ ਦੇ ਹੀ ਪਤੀ ਨੇ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਖੁਸ਼ੀ ਗੋਸਵਾਮੀ ਨਾਂ ਦੀ 25 ਸਾਲਾ ਲੜਕੀ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਉੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ।ਖੁਸ਼ੀ ਗੋਸਵਾਮੀ ਨੇ ਕੁੱਟਮਾਰ ਲਈ ਉਸਦੇ ਪਤੀ ਸਾਹਿਲ ਬਾਂਸਲ ਅਤੇ ਉਸਦੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ।
ਪੁਲਸ ਨੇ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਖੁਸ਼ੀ ਗੋਸਵਾਮੀ ਦੀ ਅੱਖ ਦੇ ਨੇੜੇ ਤਿੰਨ ਟਾਂਕੇ ਲਗਾਉਣੇ ਪਏ ਅਤੇ ਲੜਾਈ ਦੌਰਾਨ ਉਸਦੀ ਅੱਖ ਵਾਲ-ਵਾਲ ਬਚ ਗਈ।ਪੀੜਤਾ ਖੁਸ਼ੀ ਗੋਸਵਾਮੀ ਨੇ ਦੱਸਿਆ ਕਿ ਉਹ ਆਪਣੇ ਪਤੀ ਸਾਹਿਲ ਬਾਂਸਲ ਨਾਲ ਜੁਝਾਰ ਨਗਰ ‘ਚ ਰਹਿ ਰਹੀ ਸੀ।
ਉਸ ਦਾ ਇੱਕ 3 ਸਾਲ ਦਾ ਛੋਟਾ ਬੱਚਾ ਵੀ ਹੈ। ਗੰਭੀਰ ਹਾਲਤ ਵਿੱਚ ਪੀੜਤਾ ਨੂੰ ਉਸ ਦੇ ਮਾਪਿਆਂ ਵੱਲੋਂ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ। ਗੰਭੀਰ ਜ਼ਖ਼ਮੀ ਹੋਣ ਕਾਰਨ ਡਾਕਟਰਾਂ ਨੇ ਪੀੜਤ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਹੈ।
Published on: ਨਵੰਬਰ 19, 2024 10:45 ਪੂਃ ਦੁਃ