ਮਾਨਸਾ: 19 ਨਵੰਬਰ, ਦੇਸ਼ ਕਲਿੱਕ ਬਿਓਰੋ
ਮਾਨਸਾ ਜ਼ਿਲੇ ਦੇ ਕਸਬਾ ਬਰੇਟਾ ਦੇ ਨੇੜੇ ਸਕੂਲ ਵੈਨ ਅਤੇ ਬਰੀਜ਼ਾ ਕਾਰ ਦੀ ਟੱਕਰ ਨਾਲ ਅਤੇ ਸਕੂਲ ਵੈਨ ਪਲਟ ਗਈ। ਜਿਸ ਨਾਲ ਸਕੂਲ ਵੈਨ ਦੇ ਡਰਾਈਵਰ, ਹੈਲਪਰ ਅਤੇ ਸੱਤ ਬੱਚੇ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਬੁਢਲਾਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਬਰੇਟਾ ਦੇ ਕੋਲ ਇੱਕ ਪ੍ਰਾਈਵੇਟ ਸਕੂਲ ਵੈਨ ਨੂੰ ਵਿੱਛੇ ਤੋਂ ਤੇਜ਼ ਰਫਤਾਰ ਆ ਰਹੀ ਕਾਰ ਨੇ ਟਕਰ ਮਾਰ ਦਿੱਤੀ।ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਅਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਕੂਲ ਵੈਨ ਵੀ ਉਲਟ ਗਈ। ਹਸਪਤਾਲ ਐਸਐਮਓ ਨੇ ਦੱਸਿਆ ਕਿ ਹਾਦਸੇ ਦੌਰਾਨ ਵੈਨ ਦੇ ਡਰਾਈਵਰ,ਹੈਲਪਰ ਅਤੇ ਬੱਚਿਆਂ ਨੂੰ ਗੰਭੀਰ ਜ਼ਖਮੀ ਕੀਤਾ ਹੈ। ਕਿਸੇ ਬਾਹਰੀ ਹਸਪਤਾਲ ਵਿੱਚ ਹੋਰ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ।
Published on: ਨਵੰਬਰ 19, 2024 12:55 ਬਾਃ ਦੁਃ