ਪਠਾਨਕੋਟ, 19 ਨਵੰਬਰ, ਦੇਸ਼ ਕਲਿਕ ਬਿਊਰੋ :
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਠਾਨਕੋਟ ਦੇ ਹਲਕਾ ਭੋਆ ‘ਚ ਪੈਂਦੇ ਪਿੰਡ ਅਖਵਾੜਾ ‘ਚੋਂ ਤੀਜੇ ਦਿਨ ਵੀ ਹੈਰੋਇਨ ਦੇ ਦੋ ਪੈਕਟ ਬਰਾਮਦ ਹੋਏ ਹਨ। ਤਸਕਰੀ ਵਾਲੀ ਥਾਂ ਸਰਹੱਦ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰ ਹੈ।ਹੈਰੋਇਨ ਨੂੰ ਸੁਰੱਖਿਆ ਏਜੰਸੀਆਂ ਨੇ ਬਰਾਮਦ ਕਰ ਲਿਆ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਇੱਥੇ ਹੈਰੋਇਨ ਦਾ ਇੱਕ ਪੈਕੇਟ ਮਿਲਿਆ ਸੀ, ਇਹ ਦੋਵੇਂ ਪੈਕਟ ਵੀ ਉਸੇ ਥਾਂ ਨੇੜਿਓਂ ਮਿਲੇ ਹਨ। ਇਨ੍ਹਾਂ ਪੈਕਟਾਂ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਹੋਣ ਦੀ ਸੰਭਾਵਨਾ ਹੈ। ਪਿਛਲੇ 15 ਦਿਨਾਂ ਵਿੱਚ ਦੋ ਵਾਰ ਡਰੋਨ ਅਤੇ ਤਿੰਨ ਵਾਰ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਅਤੇ ਫ਼ੌਜ ਸਮੇਤ ਹੋਰ ਸੁਰੱਖਿਆ ਏਜੰਸੀਆਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ।
Published on: ਨਵੰਬਰ 19, 2024 2:37 ਬਾਃ ਦੁਃ