ਫਲਸਤੀਨ ਦੂਤਘਰ ਨੇ ਮਾਨਵੀ ਸਹਾਇਤਾ ਭੇਜਣ ਲਈ ਜਾਰੀ ਕੀਤਾ ਸ਼ੁਕਰਾਨਾ ਪੱਤਰ

ਕੌਮਾਂਤਰੀ

ਦਲਜੀਤ ਕੌਰ 

ਚੰਡੀਗੜ੍ਹ, 19 ਨਵੰਬਰ, 2024: ਫਲਸਤੀਨ ਦੀ ਗਾਜ਼ਾ ਪੱਟੀ ਅਤੇ ਪੱਛਮੀ ਕਿਨਾਰੇ ਉੱਤੇ ਜਿਊਨਵਾਦੀ ਇਜ਼ਰਾਈਲ ਹਮਲੇ ਨਾਲ ਹੋ ਰਹੀ ਜੰਗੀ ਤਬਾਹੀ ਕਾਰਨ ਪੈਦਾ ਹੋਏ ਮਾਨਵੀ ਸੰਕਟ ਦੇ ਚੱਲਦਿਆਂ 14 ਨਵੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਫਲਸਤੀਨੀ ਲੋਕਾਂ ਨਾਲ ਪ੍ਰਗਟਾਈ ਗਈ ਇਕਮੁੱਠਤਾ ਅਤੇ ਦਿੱਤੀ ਗਈ ਮਾਨਵੀ ਵਿੱਤੀ ਸਹਾਇਤਾ ਲਈ ਫਲਸਤੀਨ ਦੂਤਘਰ ਨੇ ਜੱਥੇਬੰਦੀ ਨੂੰ ਸ਼ੁਕਰਾਨੇ ਦਾ ਪੱਤਰ ਜਾਰੀ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਨੇ ਅੱਜ ਇਹ ਪੱਤਰ ਮੀਡੀਆ ਨੂੰ ਜਾਰੀ ਕਰਦਿਆਂ ਦੇਸ਼-ਦੁਨੀਆਂ ਦੇ ਸਾਰੇ ਇਨਸਾਫਪਸੰਦਾ ਅਤੇ ਮਾਨਵੀ ਦਰਦ ਰੱਖਣ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਇਸ ਔਖੀ ਘੜੀ ਵਿੱਚ ਫਲਸਤੀਨ ਦੇ ਲੋਕਾਂ ਦੀ ਮਦੱਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਭਾਵੇਂ ਜੱਥੇਬੰਦੀ ਨੇ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਸੀ ਪਰ ਫਲਸਤੀਨ ਦੂਤਘਰ ਵਲੋਂ ਭੇਜੇ ਗਏ ਪੱਤਰ ਰਾਹੀ ਦਿਖਾਈ ਗਈ ਭਾਵਨਾ ਦਰਸਾਉਂਦੀ ਹੈ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਨੂੰ ਮਿਲੀ ਨਿਮਾਣੀ ਜਿਹੀ ਮਦੱਦ ਵੀ ਉਨ੍ਹਾਂ ਨੂੰ ਕਿੰਨਾ ਹੌਸਲਾ ਅਤੇ ਹਿੰਮਤ ਦਿੰਦੀ ਹੈ। ਉਪਰੋਕਤ ਪੱਤਰ ਉਸਦੀ ਮੂੰਹ ਬੋਲਦੀ ਤਸਵੀਰ ਹੈ। 

ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਫਲਸਤੀਨ ਮੁੱਦੇ ਤੇ ਪੁਰਾਣੀ ਵਿਦੇਸ਼ ਨੀਤੀ ਦੇ ਉਲਟ ਸਟੈਂਡ ਲੈਕੇ ਇਜ਼ਰਾਈਲ ਦੇ ਪੱਖ ਵਿੱਚ ਭੁਗਤ ਦੇ ਨਾਲ ਨਾਲ ਉਸਦੀ ਯੁੱਧਨੀਤਕ ਮਦੱਦ ਕਰਕੇ ਸੰਸਾਰ ਭਰ ਦੇ ਸ਼ਾਂਤੀਪਸੰਦ ਅਤੇ ਇਨਸਾਫਪਸੰਦ ਹਲਕਿਆਂ ਦੀ ਨਜ਼ਰ ਵਿਚ ਦੇਸ਼ ਦੀ ਮਾਣ ਮਰਿਆਦਾ ਨੂੰ ਸੱਟ ਮਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਅਤੇ ਮਾਨਵੀ ਸਰੋਕਾਰ ਇਹ ਮੰਗ ਕਰਦੇ ਹਨ ਕਿ ਤਬਾਹੀ ਅਤੇ ਜ਼ੁਲਮ ਦੇ ਇਸ ਦੌਰ ਵਿੱਚ ਫਲਸਤੀਨ ਲੋਕਾਂ ਦੀ ਨਾ ਸਿਰਫ ਮਦੱਦ ਕੀਤੀ ਜਾਵੇ ਸਗੋਂ ਮੱਧ ਪੂਰਬ ਵਿੱਚ ਜੰਗਬੰਦੀ ਅਤੇ ਮਸਲੇ ਦੇ ਸਥਾਈ ਹੱਲ ਲਈ ਜ਼ੋਰਦਾਰ ਆਵਾਜ਼ ਵੀ ਉਠਾਈ ਜਾਵੇ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।