19 ਨਵੰਬਰ 1997 ਨੂੰ ਕਲਪਨਾ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ
ਚੰਡੀਗੜ੍ਹ, 19 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 19 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 19 ਨਵੰਬਰ ਦੇ ਇਤਿਹਾਸ ਬਾਰੇ :-
- 19 ਨਵੰਬਰ 1997 ਨੂੰ ਕਲਪਨਾ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।
- 1995 ‘ਚ 19 ਨਵੰਬਰ ਨੂੰ ਕਰਨਮ ਮੱਲੇਸ਼ਵਰੀ ਨੇ ਵੇਟਲਿਫਟਿੰਗ ‘ਚ ਵਿਸ਼ਵ ਰਿਕਾਰਡ ਬਣਾਇਆ ਸੀ।
- ਅੱਜ ਦੇ ਦਿਨ 1994 ਵਿੱਚ ਭਾਰਤ ਦੀ ਐਸ਼ਵਰਿਆ ਰਾਏ ਮਿਸ ਵਰਲਡ ਚੁਣੀ ਗਈ ਸੀ।
- ਵਾਤਾਵਰਨ ਸੁਰੱਖਿਆ ਐਕਟ 19 ਨਵੰਬਰ 1986 ਨੂੰ ਲਾਗੂ ਹੋਇਆ ਸੀ।
- ਅੱਜ ਦੇ ਦਿਨ 1982 ਵਿੱਚ ਦਿੱਲੀ ਵਿੱਚ ਨੌਵੀਆਂ ਏਸ਼ਿਆਈ ਖੇਡਾਂ ਸ਼ੁਰੂ ਹੋਈਆਂ ਸਨ।
- ਸਪੇਨ 19 ਨਵੰਬਰ 1952 ਨੂੰ ਯੂਨੈਸਕੋ ਦਾ ਮੈਂਬਰ ਬਣਿਆ ਸੀ।
- ਅੱਜ ਦੇ ਦਿਨ 1951 ਵਿੱਚ ਅਮਰੀਕਾ ਨੇ ਨੇਵਾਡਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
- 19 ਨਵੰਬਰ 1933 ਨੂੰ ਯੂਰਪੀ ਦੇਸ਼ ਸਪੇਨ ਵਿਚ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ।
- ਅੱਜ ਦੇ ਦਿਨ 1922 ਵਿਚ ਤੁਰਕੀ ਦੇ ਕ੍ਰਾਊਨ ਪ੍ਰਿੰਸ ਅਬਦੁਲ ਮਜੀਦ ਦੂਜੇ ਨੂੰ ਖਲੀਫਾ ਚੁਣਿਆ ਗਿਆ ਸੀ।
- 1895 ਵਿਚ 19 ਨਵੰਬਰ ਨੂੰ ਫਰੈਡਰਿਕ ਈ. ਬਲੇਸਡੇਲ ਨੇ ਪੈਨਸਿਲ ਦਾ ਪੇਟੈਂਟ ਕਰਵਾਇਆ ਸੀ।
- ਅੱਜ ਦੇ ਦਿਨ 1975 ਵਿੱਚ ਭਾਰਤ ਦੀ ਪਹਿਲੀ ਮਿਸ ਯੂਨੀਵਰਸ ਅਤੇ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਦਾ ਜਨਮ ਹੋਇਆ ਸੀ।
- ਵਿਸ਼ਵ ਪ੍ਰਸਿੱਧ ਪਹਿਲਵਾਨ ਅਤੇ ਹਿੰਦੀ ਫਿਲਮਾਂ ਦੇ ਅਦਾਕਾਰ ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਹੋਇਆ ਸੀ।
- ਅੱਜ ਦੇ ਦਿਨ 1924 ਵਿੱਚ ਹਿੰਦੀ ਅਤੇ ਭੋਜਪੁਰੀ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ ਵਿਵੇਕੀ ਰਾਏ ਦਾ ਜਨਮ ਹੋਇਆ ਸੀ।
- ਰੂਸੀ ਭਾਸ਼ਾ ਵਿਗਿਆਨੀ ਅਤੇ ਮਹਾਨ ਕਵੀ ਯੂਰੀ ਨੋਰੋਜ਼ੋਵ ਦਾ ਜਨਮ 19 ਨਵੰਬਰ 1922 ਨੂੰ ਹੋਇਆ ਸੀ।
- ਅੱਜ ਦੇ ਦਿਨ 1918 ਵਿੱਚ ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਦੇਵੀ ਪ੍ਰਸਾਦ ਚਟੋਪਾਧਿਆਏ ਦਾ ਜਨਮ ਹੋਇਆ ਸੀ।
- ਭਾਰਤ ਦੀ ਚੌਥੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਨੂੰ ਹੋਇਆ ਸੀ।