ਖੰਡ ਮਿੱਲ ਮੁਲਾਜ਼ਮ ਯੂਨੀਅਨ ਮੋਰਿੰਡਾ ਦੇ ਕੱਚੇ ਵਰਕਰਾਂ ਨੇ ਟੈਂਕੀ ‘ਤੇ ਚੜ੍ਹ ਕੇ ਸਰਕਾਰ ਤੇ ਮਿੱਲ ਮੈਨੇਜਮੈਂਟ ਵਿਰੁੱਧ ਕੀਤੀ ਨਾਅਰੇਬਾਜ਼ੀ 

ਪੰਜਾਬ

ਮੋਰਿੰਡਾ  19 ਨਵੰਬਰ ਭਟੋਆ 

ਖੰਡ ਮਿੱਲ ਮੁਲਾਜ਼ਮ ਯੂਨੀਅਨ ਮੋਰਿੰਡਾ ਦੇ ਕੱਚੇ ਵਰਕਰਾਂ ਵੱਲੋਂ ਸ਼ੂਗਰਫੈਡ ਅਤੇ ਮਿੱਲ ਮੈਨੇਜਮੈਂਟ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿੱਚ ਪਿਛਲੇ 10 ਦਿਨਾਂ ਤੋਂ ਸ਼ੁਰੂ ਕੀਤੀ ਹੜਤਾਲ ਅੱਜ ਉਸ ਸਮੇਂ ਨਵਾਂ ਮੋੜ ਲੈ ਗਈ, ਜਦੋਂ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵੱਲੋ ਪਿੰਡ ਸਹੇੜੀ ਦੀ ਵਾਟਰ ਟੈਂਕੀ ਤੇ ਚੜਕੇ ਪੰਜਾਬ ਸਰਕਾਰ ਅਤੇ ਮਿੱਲ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਜਿਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮਿੱਲ ਮੈਨੇਜਮੈਂਟ ਵਿੱਚ ਹਫੜਾ ਦਫੜੀ ਮੱਚ ਗਈ  ਅਤੇ ਅਧਿਕਾਰੀਆਂ ਵੱਲੋਂ ਹਰਕਤ ਵਿੱਚ ਆਉਂਦਿਆਂ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਹੋਏ ਫੈਸਲੇ ਉਪਰੰਤ ਯੂਨੀਅਨ ਵੱਲੋਂ 20 ਦਸੰਬਰ ਤੱਕ ਸੰਘਰਸ਼ ਨੂੰ ਮੁਲਤਵੀ ਕਰਦਿਆਂ ਵਾਟਰ ਟੈਂਕੀ ਤੇ ਚੜੇ ਕਾਮਿਆਂ ਨੂੰ ਥੱਲੇ ਉਤਾਰ ਲਿਆ। ਇਸ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਲਈ ਪੁਲਿਸ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਹਾਜ਼ਰ ਸੀ।

 ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੰਡ ਮਿੱਲ ਮੁਲਾਜ਼ਮ ਯੂਨੀਅਨ ਮੋਰਿੰਡਾ ਦੇ ਪ੍ਰਧਾਨ ਜਗਮੋਹਨ ਸਿੰਘ ਨੇ ਦੱਸਿਆ ਕਿ ਖੰਡ ਮਿੱਲ ਮੋਰਿੰਡਾ ਦੇ ਬੋਰਡ ਆਫ ਡਾਇਰੈਕਟਰ ਵੱਲੋਂ ਅਤੇ ਮਿਲ ਮੈਨੇਜਮੈਂਟ ਵੱਲੋਂ 9 ਸਤੰਬਰ 2024 ਨੂੰ ਇੱਕ ਮਤਾ ਪਾਸ ਕਰਕੇ ਮਿੱਲ ਵਿੱਚ ਕੰਮ ਕਰਦੇ ਕੱਚੇ ਵਰਕਰਾਂ ਨੂੰ ਯੋਗਤਾ ਅਤੇ ਤਜਰਬੇ ਦੇ ਅਧਾਰ ਤੇ ਮਿੱਲ ਰੋਲ ਤੇ ਕਰਨ ਸਬੰਧੀ ਏਜੰਡਾ ਸ਼ੂਗਰਫੈਡ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਜਿਸ ਉਪਰੰਤ ਮਿੱਲ ਮੈਨੇਜਮੈਂਟ  ਵੱਲੋਂ ਖੰਡ ਮਿੱਲ ਮੋਰਿੰਡਾ ਵਿੱਚ ਕੰਮ ਕਰਦੇ ਕੱਚੇ ਵਰਕਰਾਂ ਦੀਆਂ ਬਕਾਇਦਾ ਫਾਈਲਾਂ ਤਿਆਰ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀ 240 ਦਿਨਾਂ ਵਾਲੀ ਪਾਲਸੀ ਅਧੀਨ ਲਿਆ ਕੇ ਮਿਲ ਰੋਲ ਤੇ ਕਰਨ ਦਾ ਭਰੋਸਾ ਦਿੱਤਾ ਗਿਆ ਸੀ  , ਪਰੰਤੂ ਕੱਚੇ ਕਾਮਿਆਂ ਵੱਲੋਂ ਕਈ ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਮਿੱਲ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਮਿੱਲ ਰੋਲ ਤੇ ਲਿਆਉਣ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।  ਉਹਨਾਂ ਦੱਸਿਆ ਕਿ ਮਿੱਲ ਮੈਨੇਜਮੈਂਟ ਦੇ ਨਾ ਪੱਖੀ ਰਵਈਏ ਕਾਰਨ ਮਿੱਲ ਦੇ ਸਾਰੇ ਕੱਚੇ ਕਾਮਿਆਂ ਵੱਲੋਂ ਪਹਿਲਾਂ 8 ਤੇ 9 ਨਵੰਬਰ ਲਈ ਨੂੰ ਟੂਲ ਡਾਊਨ ਸਟ੍ਰਾਈਕ ਕੀਤੀ ਗਈ ਪ੍ਰੰਤੂ ਜਦੋਂ ਫਿਰ ਵੀ ਮਿੱਲ ਮੈਨੇਜਮੈਂਟ ਵੱਲੋਂ ਯੂਨੀਅਨ ਆਗੂਆਂ ਨਾਲ ਉਪਰੋਕਤ ਮੰਗਾਂ ਨੂੰ ਲੈ ਕੇ ਕੋਈ ਗੱਲਬਾਤ ਨਾ ਕੀਤੀ ਗਈ,  ਤਾਂ ਮਿੱਲ ਦੇ ਸਾਰੇ ਕੱਚੇ ਵਰਕਰ 10 ਨਵੰਬਰ ਤੋਂ ਮੁਕੰਮਲ ਹੜਤਾਲ ਕਰਕੇ ਮਿਲ ਦੇ ਗੇਟ ਅੱਗੇ ਆ ਕੇ ਬੈਠ ਗਏ।  ਪ੍ਰੰਤੂ ਅੱਠ ਦਿਨ ਬੀਤ ਜਾਣ ਉਪਰੰਤ ਵੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮਿੱਲ  ਮੈਨੇਜਮੈਂਟ ਵੱਲੋਂ ਉਹਨਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਸਾਰਥਕ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ,  ਤਾਂ ਯੂਨੀਅਨ ਵੱਲੋਂ 16 ਨਵੰਬਰ ਨੂੰ ਮਿੱਲ ਮੈਨੇਜਮੈਂਟ ਨੂੰ ਨੋਟਿਸ ਦਿੱਤਾ ਗਿਆ ਸੀ ਕਿ ਜੇਕਰ ਬੋਰਡ ਆਫ ਡਾਇਰੈਕਟਰ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਕੱਚੇ ਕਾਮਿਆਂ ਨੂੰ 18 ਨਵੰਬਰ ਤੱਕ ਮਿੱਲ ਰੋਲ ਤੇ ਨਾ ਲਿਆਂਦਾ ਗਿਆ ਤਾਂ ਕੱਚੇ ਕਾਮਿਆਂ ਵੱਲੋਂ ਮੋਰਿੰਡਾ ਦੀ ਕਿਸੇ ਪਾਣੀ ਟੈਂਕੀ ਤੇ ਚੜ ਕੇ ਅਣਮਿਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਨੋਟਿਸ ਦਾ ਵੀ ਮਿੱਲ ਮਨੇਜਮੈਂਟ ਵੱਲੋਂ ਕੋਈ  ਨੋਟਿਸ ਨਹੀਂ ਲਿਆ ਗਿਆ ਅਤੇ ਮਿੱਲ ਮੈਨੇਜਮੈਂਟ ਵੱਲੋਂ ਯੂਨੀਅਨ ਆਗੂਆਂ ਨਾਲ ਉਹਨਾਂ ਦੀਆਂ ਮੰਗਾਂ ਸਬੰਧੀ ਗੱਲ ਕਰਨੀ ਵੀ ਜਰੂਰੀ ਨਹੀਂ ਸਮਝੀ ਗਈ,   ਤਾਂ ਯੂਨੀਅਨ ਵੱਲੋਂ ਦਿੱਤੇ ਨੋਟਿਸ ਅਨੁਸਾਰ ਕੱਚੇ ਕਾਮਿਆਂ ਨੇ ਪਿੰਡ ਸਹੇੜੀ ਦੀ ਵਾਟਰ ਟੈਂਕੀ ਤੇ ਚੜ ਕੇ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ । ਇਸੇ ਦੌਰਾਨ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਵੱਲੋਂ ਖੰਡ ਮਿੱਲ ਮੋਰਿੰਡਾ ਦੇ ਜਨਰਲ ਮੈਨੇਜਰ ਸ੍ਰੀ ਅਰਵਿੰਦਰਪਾਲ ਸਿੰਘ ਕੈਰੋਂ, ਸ੍ਰੀ ਕੁਲਵਿੰਦਰ ਸਿੰਘ ਤਹਿਸੀਲਦਾਰ ਮੋਰਿੰਡਾ ਅਤੇ ਇੰਸਪੈਕਟਰ ਸੁਨੀਲ ਕੁਮਾਰ ਐਸਐਚਓ ਮੋਰਿੰਡਾ ਸ਼ਹਿਰੀ ਦੀ ਹਾਜਰੀ ਵਿੱਚ ਯੂਨੀਅਨ ਆਗੂਆਂ ਨਾਲ ਇੱਕ   ਲੰਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਮਿੱਲ ਮੈਨੇਜਮੈਂਟ ਵੱਲੋ ਯੂਨੀਅਨ ਆਗੂਆਂ ਨੂੰ ਸ਼ੂਗਰਫੈਡ ਵੱਲੋਂ ਗਠਿਤ ਕੀਤੀ ਕਮੇਟੀ ਦੇ ਫੈਸਲੇ ਅਨੁਸਾਰ 20 ਦਸੰਬਰ ਤੱਕ ਕੱਚੇ ਕਾਮਿਆਂ ਨੂੰ ਮਿੱਲ ਰੋਲ ਤੇ ਲਿਆਉਣ  ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਪੰਜਾਬ ਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਦੀਆਂ ਤਨਖਾਹਾਂ ਉਹਨਾਂ ਦੀ ਵਿਦਿਆਕ ਯੋਗਤਾ ਅਤੇ ਤਜਰਬੇ ਦੇ ਅਧਾਰ ਤੇ ਇੱਕ ਸਮਾਨ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਗੱਲ ਕਰਦਿਆਂ ਐਸਡੀਐਮ ਮੋਰਿੰਡਾ ਸ੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਖੰਡ ਮਿੱਲ ਮੁਲਾਜਮ ਯੂਨੀਅਨ ਮੋਰਿੰਡਾ ਦੇ ਵਰਕਰਾਂ  ਅਤੇ ਪੰਜਾਬ ਦੇ ਹੋਰ ਸਹਿਕਾਰੀ ਖੰਡ ਮਿੱਲਾਂ ਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਸ਼ੂਗਰਫੈਡ ਵੱਲੋਂ ਪਹਿਲਾਂ ਹੀ ਸ੍ਰੀ ਗੁਰਵਿੰਦਰ ਪਾਲ ਸਿੰਘ ਜਨਰਲ ਮੈਨੇਜਰ ਭੋਗਪੁਰ,  ਸ੍ਰੀ ਅਰਵਿੰਦਰ ਪਾਲ ਸਿੰਘ ਕੈਰੋ ਜਨਰਲ ਮੈਨੇਜਰ ਮੋਰਿੰਡਾ ਅਤੇ ਸ੍ਰੀ ਸ਼ਾਮ ਸੁੰਦਰ ਲੇਬਰ ਵੈਲਫੇਅਰ ਅਫਸਰ ਸ਼ੂਗਰ ਫੈਡ ਤੇ ਅਧਾਰਤ ਇੱਕ ਕਮੇਟੀ ਦਾ ਗਠਨ ਕਰਕੇ ਪਹਿਲਾਂ ਹੀ ਸ਼ੂਗਰ ਮਿੱਲਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਮਿੱਲ ਰੋਲ ਤੇ ਲਿਆਉਣ ਅਤੇ ਸਾਰੇ ਮਿੱਲਾਂ ਦੇ ਵਰਕਰਾਂ ਦੀ ਤਨਖਾਹ ਇੱਕ ਬਰਾਬਰ ਕਰਨ ਸਬੰਧੀ ਕੰਮ ਕਰ ਰਹੀ ਹੈ ਪ੍ਰੰਤੂ ਹੁਣ ਉਸ ਕਮੇਟੀ  ਨੂੰ ਸਮਾਂਬੱਧ  ਕਰਕੇ 20 ਦਸੰਬਰ ਤੱਕ ਆਪਣਾ ਫੈਸਲਾ ਦੇਣ ਲਈ ਮਿਲ ਮੈਨੇਜਮੈਂਟ ਵੱਲੋਂ ਲਿਖਿਆ ਗਿਆ ਹੈ ਅਤੇ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਸ਼ੂਗਰ ਮਿੱਲ ਮੋਰਿੰਡਾ ਦੇ ਜਨਰਲ ਮੈਨੇਜਰ ਕੱਚੇ ਕਾਮਿਆਂ ਨੂੰ ਮਿੱਲ ਰੋਲ ਤੇ ਲਿਆਉਣ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣਗੇ।  ਇਸ ਮੌਕੇ ਤੇ ਗੱਲ ਕਰਦਿਆਂ ਸ਼ੂਗਰ ਮਿੱਲ ਮੋਰਿੰਡਾ ਦੇ ਜਨਰਲ ਮੈਨੇਜਰ ਸ਼੍ਰੀ ਅਰਵਿੰਦਰ ਪਾਲ ਸਿੰਘ ਕੈਰੋ ਨੇ ਦੱਸਿਆ ਕਿ ਮਿੱਲ ਮੈਨੇਜਮੈਂਟ ਪਹਿਲਾਂ ਹੀ ਮਿੱਲ ਦੇ ਕੱਚੇ ਤੇ ਪੱਕੇ ਕਾਮਿਆਂ ਦੀਆਂ ਮੰਗਾਂ ਅਤੇ ਹਿਤਾਂ ਪ੍ਰਤੀ ਗੰਭੀਰਤਾ ਅਤੇ ਸੰਜੀਦਗੀ ਨਾਲ ਮਸਲਾ ਪੰਜਾਬ ਸਰਕਾਰ ਅਤੇ ਸ਼ੂਗਰ ਫੈਡ ਕੋਲ ਉਠਾ ਰਹੀ ਹੈ ਅਤੇ ਸ਼ੂਗਰ ਫੈਡ ਵੱਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਮਿਲਣ ਉਪਰੰਤ ਕੱਚੇ ਵਰਕਰਾਂ ਨੂੰ ਮਿੱਲ ਵਿੱਚ ਖਾਲੀ ਪਈ ਅਸਾਮੀ ਵਿਰੁੱਧ ਉਹਨਾਂ ਦੀ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਆਧਾਰ ਤੇ ਮਿੱਲ ਰੋਲ ਤੇ ਕਰ ਦਿੱਤਾ ਜਾਵੇਗਾ।

ਇਸ ਮੌਕੇ ਤੇ ਗੱਲ ਕਰਦਿਆਂ ਖੰਡ ਮਿੱਲ ਮੁਲਾਜ਼ਮ ਯੂਨੀਅਨ ਦੇ ਸੈਕਟਰੀ ਰਾਵਲਜੀਤ ਸਿੰਘ,  ਰਣਧੀਰ ਸਿੰਘ  ਗੁਰਪ੍ਰੀਤ ਸਿੰਘ ਧਨੌਰੀ, ਸੁਖਵਿੰਦਰ ਸਿੰਘ, ਮਨਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਐਸਡੀਐਮ ਮੋਰਿੰਡਾ ਸ੍ਰੀ ਸੁਖਪਾਲ ਸਿੰਘ ਅਤੇ ਖੰਡ ਮਿੱਲ ਮੋਰਿੰਡਾ ਦੇ ਜਨਰਲ ਮੈਨੇਜਰ ਸ਼੍ਰੀ ਅਰਵਿੰਦਰ ਪਾਲ ਸਿੰਘ ਕੈਰੋਂ ਵੱਲੋਂ ਕੱਚੇ ਵਰਕਰਾਂ ਨੂੰ 20 ਦਸੰਬਰ ਤੱਕ ਮਿੱਲ ਪੇ ਰੋਲ ਤੇ ਲਿਆਉਣ ਅਤੇ ਪੰਜਾਬ ਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਦੇ ਵਰਕਰਾਂ ਦੀਆਂ ਤਨਖਾਹਾਂ ਬਰਾਬਰ ਕਰਨ  ਅਤੇ ਯੂਨੀਅਨ ਆਗੂਆਂ ਦੀ ਸ਼ੂਗਰ ਫੈਡ ਵੱਲੋਂ ਗਠਤ ਕੀਤੀ ਗਈ ਕਮੇਟੀ ਨਾਲ ਮੁਲਾਕਾਤ ਕਰਾਉਣ ਸਬੰਧੀ ਦਿੱਤੇ ਲਿਖਤੀ ਭਰੋਸੇ ਉਪਰੰਤ ਸਮੂਹ ਕੱਚੇ ਵਰਕਰਾਂ ਦੀ ਸਹਿਮਤੀ ਨਾਲ ਸੰਘਰਸ਼ ਨੂੰ 20 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਵਾਟਰ ਟੈਂਕੀ ਦੇ ਚੜੇ ਸੰਘਰਸ਼ਸ਼ੀਲਸ਼ ਕਾਮਿਆਂ ਨੂੰ ਹੇਠਾਂ ਉਤਾਰ ਕੇ ਉਹਨਾਂ ਦਾ ਮਾਨ ਸਨਮਾਨ ਕਰਨ ਉਪਰੰਤ ਸੰਘਰਸ਼ ਸਮਾਪਤ ਕਰ ਦਿੱਤਾ ਗਿਆ ਹੈ ਇਹਨਾਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਮਿੱਲ ਦੇ ਸਾਰੇ ਕੱਚੇ ਵਰਕਰ ਕੱਲ ਤੋਂ ਮਿੱਲ ਵਿੱਚ ਆਪਣੀ ਡਿਊਟੀ ਤੇ ਹਾਜ਼ਰ ਹੋ ਕੇ ਕਿ ਇਸ ਗੰਨਾ ਸੀਜਨ ਦੌਰਾਨ ਖੰਡ ਮਿੱਲ ਨੂੰ ਨਿਰਵਿਘਨ ਚਲਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।