ਚੰਡੀਗੜ੍ਹ, 20 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਯੂਨੀਵਰਸਿਟੀ (ਪੀ.ਯੂ.) ਨਾਲ ਸਬੰਧਤ ਡਾ: ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਅਤੇ ਹਸਪਤਾਲ ਦੇ 25 ਡਾਕਟਰਾਂ ਨੂੰ ਲੰਬੀ ਉਡੀਕ ਤੋਂ ਬਾਅਦ ਤਰੱਕੀ ਪੱਤਰ ਮਿਲੇ ਹਨ। ਇਨ੍ਹਾਂ ਵਿੱਚੋਂ ਬਹੁਤੇ ਡਾਕਟਰ ਅਸਿਸਟੈਂਟ ਪ੍ਰੋਫੈਸਰ ਤੋਂ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ‘ਤੇ ਪਦਉੱਨਤ ਹੋਏ ਹਨ।ਅਗਲੇ ਇੱਕ-ਦੋ ਮਹੀਨਿਆਂ ਵਿੱਚ ਤਰੱਕੀ ਤੋਂ ਬਾਅਦ ਵਧੀ ਹੋਈ ਤਨਖਾਹ ਮਿਲਣ ਦੀ ਸੰਭਾਵਨਾ ਹੈ।
ਡੈਂਟਲ ਕਾਲਜ ਦੀ ਸਥਾਪਨਾ 2006 ਵਿੱਚ ਕੀਤੀ ਗਈ ਸੀ, ਪਰ ਉਦੋਂ ਤੋਂ ਡੈਂਟਲ ਪ੍ਰਮੋਸ਼ਨ ਨੀਤੀ ਲਾਗੂ ਨਹੀਂ ਕੀਤੀ ਗਈ ਸੀ। ਇਸ ਕਾਰਨ ਡਾਕਟਰਾਂ ਨੂੰ 18 ਸਾਲ ਤੱਕ ਤਰੱਕੀ ਨਹੀਂ ਮਿਲ ਸਕੀ। ਲੰਬੀ ਉਡੀਕ ਅਤੇ ਸੰਘਰਸ਼ ਤੋਂ ਬਾਅਦ ਆਖਰਕਾਰ 25 ਡਾਕਟਰਾਂ ਨੂੰ ਤਰੱਕੀ ਪੱਤਰ ਜਾਰੀ ਕਰ ਦਿੱਤੇ ਗਏ।
Published on: ਨਵੰਬਰ 20, 2024 4:43 ਬਾਃ ਦੁਃ