ਮੋਗਾ, 21 ਨਵੰਬਰ, ਦੇਸ਼ ਕਲਿਕ ਬਿਊਰੋ :
ਮੋਗਾ ‘ਚ ਅੱਜ ਵੀਰਵਾਰ ਦੀ ਸਵੇਰ ਨੂੰ ਪੁਲਸ ਐਮਪੀ ਬਸਤੀ ਦੇ ਜੰਗਲ ‘ਚ ਪਹਿਲਾਂ ਤੋਂ ਫੜੇ ਗਏ ਗੈਂਗਸਟਰ ਸੁਨੀਲ ਬਾਬਾ ਦੇ ਨਾਲ ਹਥਿਆਰ ਬਰਾਮਦ ਕਰਨ ਗਈ ਸੀ। ਗੈਂਗਸਟਰ ਸੁਨੀਲ ਬਾਬਾ ਨੂੰ ਪੁਲਿਸ ਉਤਰਾਖੰਡ ਤੋਂ ਫੜ ਕੇ ਲਿਆਈ ਸੀ।ਇਸ ਦੌਰਾਨ ਗੈਂਗਸਟਰ ਨੇ ਲੁਕਾਏ ਹਥਿਆਰ ਤੋਂ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਈਆਂ। ਇਸ ਵਿੱਚ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ। ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਸੁਨੀਲ ਬਾਬਾ ਖਿਲਾਫ 17 ਅਪਰਾਧਿਕ ਮਾਮਲੇ ਦਰਜ ਹਨ। ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਸੁਨੀਲ ਕੁਮਾਰ ਨੂੰ ਮੋਗਾ ਪੁਲਸ ਨੇ ਬੁੱਧਵਾਰ ਨੂੰ ਉਤਰਾਖੰਡ ਦੇ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਸੀ।
Published on: ਨਵੰਬਰ 21, 2024 11:43 ਪੂਃ ਦੁਃ