ਲਾਹੌਰ, 21 ਨਵੰਬਰ, ਦੇਸ਼ ਕਲਿੱਕ ਬਿਓਰੋ :
ਪਾਕਿਸਤਾਨ ਦੇ ਖੈਬਰ ਪਖਤੂਨਨਖਾ ਖੇਤਰ ਵਿੱਚ ਅੱਤਵਾਦੀਆਂ ਵੱਲੋਂ ਵਾਹਨਾਂ ਦੇ ਕਾਫਲੇ ਉਤੇ ਵੱਡਾ ਹਮਲਾ ਕੀਤਾ ਗਿਆ ਹੈ। ਖਬਰਾਂ ਮੁਤਾਬਕ ਅੱਤਵਾਦੀਆਂ ਵੱਲੋਂ ਪਾਰਾਚਿਨਾਰ ਤੋਂ 2 ਕਾਫਲਿਆਂ ਵਿਚ ਜਾ ਰਹੇ ਯਾਤਰੀਆਂ ਦੀ ਵੈਨ ਉਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ 50 ਵਿਅਕਤੀਆਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਅਫਗਾਨਿਸਤਾਨ ਸਰਹੱਦ ਨਾਲ ਲੱਗਦੇ ਸੂਬੇ ਦੇ ਕੁਰਰਮ ਜ਼ਿਲ੍ਹੇ ਵਿੱਚ ਵਾਹਨਾਂ ਉਤੇ ਹਮਲਾ ਕੀਤਾ। ਵਾਹਨ ਪਾਰਾਚਿਨਾਰ ਤੋਂ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਵੱਲ ਜਾ ਰਹੇ ਸਨ ਤਾਂ ਉਸ ਸਮੇਂ ਹਮਲਾ ਹੋਇਆ। ਅੱਤਵਾਦੀਆਂ ਨੇ ਵਾਹਨਾਂ ਉਤੇ ਦੋਵੇਂ ਪਾਸੇ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਖਾਨ ਗੰਡਾਪੁਰ ਨੇ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਸੂਬੇ ਦੇ ਕਾਨੂੰਨ ਮੰਤਰੀ, ਖੇਤਰ ਦੇ ਸੰਸਦਾਂ ਅਤੇ ਮੁੱਖ ਸਕੱਤਰ ਦੇ ਇਕ ਵਫਦ ਨੂੰ ਸਥਿਤੀ ਦਾ ਜਾਇਜਾ ਲੈਣ ਅਦੇ ਇਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
Published on: ਨਵੰਬਰ 21, 2024 10:04 ਬਾਃ ਦੁਃ