ਨਵੀਂ ਦਿੱਲੀ, 21 ਨਵੰਬਰ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਦੇ ਹੋਏ 11 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪਹਿਲੀ ਸੂਚੀ ਮੁਤਾਬਕ ਛਤਪੁਰ ਤੋਂ ਬ੍ਰਹਮਾ ਸਿੰਘ ਤੰਵਰ, ਵਿਸ਼ਵਾਸ ਨਗਰ ਤੋਂ ਦੀਪਕ ਸਿੰਘਲਾ, ਰੋਹਤਾਸ ਨਗਰ ਤੋਂ ਸਰਿਤਾ ਸਿੰਘ, ਲਕਸ਼ਮੀ ਨਗਰ ਤੋਂ ਬੀਬੀ ਤਿਆਗੀ, ਬਦਰਪੁਰ ਤੋਂ ਰਾਮ ਸਿੰਘ, ਸੀਲਮਪੁਰ ਤੋਂ ਜੁਬੈਰ ਚੌਧਰੀ, ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ, ਘੋਂਦਾ ਤੋਂ ਗੌਰਵ ਸ਼ਰਮਾ, ਕਰਾਵਲ ਨਗਰ ਤੋਂ ਮਨੋਜ ਤਿਆਗੀ ਅਤੇ ਮਟਿਆਲਾ ਤੋਂ ਸੋਮੇਸ਼ ਸ਼ੌਕੀਨ ਉਮੀਦਵਾਰ ਐਲਾਨੇ ਗਏ ਹਨ।