ਦੇਸ਼ ’ਚ ਅਨੌਖਾ ਮਾਮਲਾ ਆਇਆ ਸਾਹਮਣੇ, Whatsapp ਗਰੁੱਪ ਦੀ ਸਲਾਹ ਨਾਲ ਕਰਵਾਇਆ ਜਣੇਪਾ, ਸ਼ਿਕਾਇਤ ਦਰਜ

ਰਾਸ਼ਟਰੀ

ਚੇਨਈ, 22 ਨਵੰਬਰ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਜਿੱਥੇ ਲੋਕਾਂ ਨੂੰ ਦੂਰ ਦੁਰਾਡੇ ਤੋਂ ਬੈਠਿਆ ਜੁੜਦਾ ਹੈ, ਲੋਕਾਂ ਤੱਕ ਹਰ ਗੱਲਬਾਤ ਨੂੰ ਪਹੁੰਚਾਉਣ ਦਾ ਆਸਾਨ ਤਰੀਕਾ ਹੈ। ਪਰ ਕਈ ਵਾਰ ਲੋਕ ਜਾਨ ਜੋਖ਼ਮ ਵਿੱਚ ਪਾ ਬੈਠਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ-ਪਤਨੀ ਨੇ ਵਟਸਐਪ ਗਰੁੱਪ ਉਤੇ ਪੁੱਛ ਪੁੱਛ ਕੇ ਘਰ ਵਿੱਚ ਆਪਣੇ ਬੱਚਾ ਨੂੰ ਜਨਮ ਦਵਾਇਆ ਹੈ। ਚੇਨਈ ਵਿੱਚ ਹੋਇਆ ਇਹ ਜਣੇਪਾ ਹੁਣ ਤੂਲ ਫੜ੍ਹਦਾ ਜਾ ਰਿਹਾ ਹੈ। ਇਸ ਮਾਮਲੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ ਹੈ ਕਿ ਪਤੀ ਪਤਨੀ ਨੇ ਡਾਕਟਰਾਂ ਦੀ ਸਲਾਹ ਬਿਨਾਂ ਆਪਣੇ ਘਰ ਵਿੱਚ ਜਣੇਪਾ ਕਰਵਾਹਿਆ ਹੈ। ਇਸ ਦੌਰਾਨ ਕਰੀਬ 1000 ਤੋਂ ਜ਼ਿਆਦਾ ਲੋਕਾਂ ਵਾਲੇ ਵਟਸਐਪ ਗਰੁੱਪ ਨਾਲ ਜੁੜੇ ਰਹੇ। ਗਰੁੱਪ ਵਿੱਚ ਜਿਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹ ਉਸੇ ਤਰ੍ਹਾਂ ਕਰਦੇ ਰਹੇ।

ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ 36 ਸਾਲਾ ਮਨੋਹਰਨ ਅਤੇ ਉਸਦੀ ਪਤਨੀ ਸੁਕਨਿਆ ‘ਹੋਮ ਬਰਥ ਐਕਸ਼ਪੀਅਰੈਂਸ’ ਨਾਮ ਦੇ ਵਟਸਐਪ ਗਰੁੱਪ ਦਾ ਹਿੱਸਾ ਹਨ। ਇਹ ਗਰੁੱਪ ਅਜਿਹੇ ਮੈਂਬਰ ਹਨ ਜਿੰਨਾਂ ਘਰ ਵਿੱਚ ਬੱਚੇ ਨੂੰ ਜਨਮ ਦੇਣ ਸਬੰਧੀ ਸਲਾਹ ਪੋਸਟ ਕੀਤੀ ਹੈ। ਇਸ ਜੋੜੇ ਨੇ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਿੱਚ ਆਨਲਾਈਨ ਪਲੇਟਫਾਰਮ ਦਾ ਸਹਾਰਾ ਲਿਆ। ਉਨ੍ਹਾਂ ਦੀਆਂ ਪਹਿਲਾਂ ਹੀ ਦੋ ਧੀਆਂ ਹਨ। ਸੁਕੰਨਿਆ ਜਦੋਂ ਤੀਜੇ ਬੱਚੇ ਨਾਲ ਗਰਭਵਤੀ ਹੋਈ ਤਾਂ ਉਨ੍ਹਾਂ ਮੈਡੀਕਲ ਜਾਂਚ ਨਾ ਕਰਾਉਣ ਦਾ ਫੈਸਲਾ ਕੀਤਾ ਸੀ। ਪੂਰੀ ਗਰਭਵਿਵਸਥਾ ਦੌਰਾਨ ਕੋਈ ਜਾਂਚ ਨਹੀਂ ਕਰਵਾਈ ਗਈ।

ਜਦੋਂ 17 ਨਵੰਬਰ ਨੂੰ ਸੁਕੰਨਿਆ ਨੂੰ ਪ੍ਰਸਵ ਦਰਦ ਹੋਈ ਤਾਂ ਇਸ ਸਥਿਤੀ ਵਿੱਚ ਜੋੜੇ ਨੇ ਹਸਪਤਾਲ ਜਾਣ ਦੀ ਬਜਾਏ ਵਟਸਐਪ ਗਰੁੱਪ ਦਾ ਸਹਾਰਾ ਲਿਆ। ਕਿਹਾ ਜਾ ਰਿਹਾ ਹੈ ਕਿ ਮਨੋਹਰਨ ਨੇ ਡਿਲੀਵਰੀ ਖੁਦ ਹੀ ਸੰਭਾਲੀ। ਬੱਚੇ ਦਾ ਜਨਮ ਹੋਇਆ ਅਤੇ ਨਾਲ ਹੀ ਇੰਟਰਨੈਟ ਉਤੇ ਇਸ ਦੀ ਖੂਬ ਚਰਚਾ ਵੀ ਹੋਣ ਲੱਗੀ। ਇਸ ਤੋਂ ਬਾਅਦ ਪਬਲਿਕ ਹੈਲਪਰ ਅਫਸਰ ਨੇ ਕੁੰਦਰਾਥੁਰ ਪੁਲਿਸ ਸਟੇਸ਼ਨ ਵਿੱਚ ਜੋੜੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਕਿਹਾ ਗਿਆ ਕਿ ਮਨੋਹਰਨ ਨੇ ਜੋ ਕੀਤਾ ਹੈ, ਉਸ ਨਾਲ ਨਿਰਧਾਰਤ ਮੈਡੀਕਲ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੋਈ ਹੈ। ਇਸ ਸ਼ਿਕਾਇਤ ਦੇ ਆਧਾਰ ਉਤੇ ਪੁਲਿਸ ਨੇ ਮਨੋਹਰਨ ਤੋਂ ਪੁੱਛਗਿੱਛ ਕੀਤੀ। ਜਾਂਚ ਦੌਰਾਨ ਉਨ੍ਹਾਂ ਵਟਸਐਪ ਗਰੁੱਪ ਬਾਰੇ ਪਤਾ ਚਲਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਦੇ ਆਧਾਰ ਉਤੇ ਅੱਗੇ ਕਦਮ ਚੁੱਕੇ ਜਾਣਗੇ।

Latest News

Latest News

Leave a Reply

Your email address will not be published. Required fields are marked *