ਮੋਹਾਲੀ, 22 ਨਵੰਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਯੂਨੀਵਰਸਿਟੀ ਦੇ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਪਹਿਲੇ ਮਾਮਲੇ ‘ਚ ਤਨਜ਼ਾਨੀਆ ਦੀ ਵਿਦਿਆਰਥਣ ਨੂਰੂ ਮਾਰੀ ਦੀ ਉਸ ਦੇ ਬੈਚਮੇਟ ਨੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਜ਼ੈਂਬੀਅਨ ਵਿਦਿਆਰਥੀ ਸੇਵੀਅਰ ਚਿਕੋਪੇਲਾ ਨੇ ਪੁਲਸ ਲਾਕਅੱਪ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮੁਹਾਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਥਾਣਾ ਸਿਟੀ ਖਰੜ ਵਿਖੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੀਅਰ ਚਿਕੋਪੇਲਾ ਨੂੰ ਤਨਜ਼ਾਨੀਆ ਦੇ ਵਿਦਿਆਰਥੀ ਨੂਰੂ ਮਾਰੀ ਦੀ ਹੱਤਿਆ ਦੇ ਦੋਸ਼ ਵਿੱਚ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਾਪਰੀ ਹੈ।
ਮੁਲਜ਼ਮ ਸਵੀਅਰ ਚਿਕੋਪੇਲਾ ਨੂੰ ਖਰੜ ਦੇ ਸਨੀ ਐਨਕਲੇਵ ਚੌਕੀ ਵਿੱਚ ਰੱਖਿਆ ਗਿਆ ਸੀ। ਬੁੱਧਵਾਰ ਰਾਤ ਕਰੀਬ 1 ਵਜੇ ਉਸ ਨੇ ਲਾਕਅੱਪ ਦੀ ਸਲਾਖ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਉਸ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Published on: ਨਵੰਬਰ 22, 2024 7:58 ਪੂਃ ਦੁਃ