ਗਿੱਦੜਬਾਹਾ,23ਨਵੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਦੀ ਸਭ ਤੋਂ ਵੱਧ ਚਰਚਿਤ ਤੇ ਮਹੱਤਵਪੂਰਨ ਸੀਟ ਗਿੱਦੜਬਾਹਾ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਡਿੰਪੀ ਨੇ ਗਿੱਦੜਬਾਹਾ ਦੇ ਰਾਜਾ ਨੂੰ ਝਾੜੂ ਨਾਲ ਹੂੰਝ ਦਿੱਤਾ ਹੈ। ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇਹ ਸੀਟ 21801 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਆਮ ਆਦਮੀ ਦੀ ਝੋਲੀ ਪਾਈ ਹੈ। ਸਭ ਤੋਂ ਮਾੜੀ ਇਸ ਸੀਟ ਤੋਂ ਚਾਰ ਵਾਰ ਜਿੱਤੇ ਮਨਪ੍ਰੀਤ ਬਾਦਲ ਨਾਲ ਹੋਈ ਹੈ ਜੋ ਸਿਰਫ 12174 ਵੋਟਾਂ ਹੀ ਲੈ ਸਕੇ।ਡਿੰਪੀ ਢਿੱਲੋਂ ਨੂੰ 71198 ਵੋਟਾਂ ਮਿਲੀਆਂ ਜਦੋਂ ਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ 49397ਵੋਟਾਂ ਮਿਲੀਆਂ।
Published on: ਨਵੰਬਰ 23, 2024 3:01 ਬਾਃ ਦੁਃ