ਚੰਡੀਗੜ੍ਹ, 23 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆ ਚੁੱਕੇ ਹਨ। ਆਏ ਨਤੀਜਿਆਂ ਵਿੱਚ 3 ਵਿਧਾਨ ਸਭਾ ਹਲਕਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਇਕ ਕਾਂਗਰਸ ਦੀ ਜਿੱਤ ਹੋਈ ਹੈ। ਚਾਰੇ ਵਿਧਾਨ ਸਭਾ ਸੀਟਾਂ ਉਤੇ ਕੁਲ 45 ਉਮੀਦਵਾਰ ਚੋਣ ਮੈਦਾਨ ਵਿੱਚ ਸਨ। 45 ਉਮੀਦਵਾਰਾਂ ਵਿਚੋਂ 30 ਉਮੀਦਵਾਰ ਅਜਿਹੇ ਹਨ ਜਿਹੜੇ ਨੋਟਾ ਤੋਂ ਵੀ ਹਾਰ ਗਏ ਹਨ। ਸਾਰੇ ਉਮੀਦਵਾਰਾਂ ਵਿਚੋਂ ਸਿਰਫ 15 ਉਮੀਦਵਾਰ ਹੀ ਨੋਟਾ ਤੋਂ ਜ਼ਿਆਦਾ ਵੋਟਾਂ ਲੈ ਕੇ ਗਏ ਹਨ, ਬਾਕੀ ਨੋਟਾ ਤੋਂ ਹਾਰ ਗਏ।
ਡੇਰਾ ਬਾਬਾ ਨਾਨਕ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਕੁਲ 7 ਉਮੀਦਵਾਰ ਸਨ, ਜਿੰਨਾਂ ਵਿਚੋਂ 7 ਨੋਟਾ ਤੋਂ ਹਾਰ ਗਏ।
ਨੋਟਾ ਨੂੰ 875 ਵੋਟਾਂ ਪਈਆਂ, ਜਦੋਂ ਕਿ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਨੂੰ 462 ਵੋਟਾਂ, ਨਵਪ੍ਰੀਤ ਸਿੰਘ ਨੂੰ 284 ਵੋਟਾਂ, ਸੰਤ ਸੇਵਕ ਨੂੰ 283 ਵੋਟਾਂ, ਸਤਨਾਮ ਸਿੰਘ ਨੂੰ 197 ਵੋਟਾਂ, ਅਯੂਬ ਮਸੀਹ ਨੂੰ 214 ਵੋਟਾਂ, ਜਤਿੰਦਰ ਕੌਰ ਰੰਧਾਵਾ ਨੂੰ 161 ਵੋਟਾਂ ਅਤੇ ਪਾਲਾ ਸਿੰਘ ਨੂੰ 124 ਵੋਟਾਂ ਪਈਆਂ।
ਚੱਬੇਵਾਲ
ਚੱਬੇਵਾਲ ਵਿੱਚ ਕੁਲ 6 ਉਮੀਦਵਾਰ ਮੈਦਾਨ ਵਿੱਚ ਸਨ। ਜਿੱਥੇ 3 ਉਮੀਦਵਾਰ ਨੋਟਾ ਤੋਂ ਵੀ ਘੱਟ ਰਹੇ। ਨੋਟਾ ਨੂੰ 884 ਵੋਟਾਂ, ਦਵਿੰਦਰ ਸਿੰਘ ਸਰੋਆ ਨੂੰ 307, ਦਵਿੰਦਰ ਸਿੰਘ ਘੀਰਾ ਨੂੰ 226 ਵੋਟਾਂ ਅਤੇ ਰੋਹਿਤ ਕੁਮਾਰ ਟਿੰਕੂ ਨੂੰ 176 ਵੋਟਾਂ ਪਈਆਂ।
ਗਿੱਦੜਬਾਹਾ
ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ 14 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿੱਥੇ 11 ਉਮੀਦਵਾਰ ਨੋਟਾਂ ਤੋਂ ਹਾਰ ਗਏ। ਇੱਥੇ ਨੋਟਾ ਨੂੰ 889 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਖਰਾਜ ਕਰਨ ਸਿੰਘ ਨੂੰ 715 ਵੋਟਾਂ, ਆਜ਼ਾਦ ਉਮੀਦਵਾਰ ਰਾਜੇਸ਼ ਗਰਗ ਨੂੰ 558 ਵੋਟਾਂ, ਮੁਨੀਸ਼ ਵਰਮਾ ਨੂੰ 418, ਗੁਰਪ੍ਰੀਤ ਕੋਟਲੀ ਨੂੰ 297, ਇਕਬਾਲ ਸਿੰਘ ਨੂੰ 259, ਹਰਦੀਪ ਸਿੰਘ ਨੂੰ 209, ਮਨਪ੍ਰੀਤ ਸਿੰਘ ਨੂੰ 141, ਗੁਰਪ੍ਰੀਤ ਸਿੰਘ ਰੰਘੇਟਾ 115 ਵੋਟਾਂ, ਸੁਖਦੇਵ ਸਿੰਘ ਨੂੰ 84 ਵੋਟਾਂ, ਪ੍ਰਵੀਨ ਹਿਤੇਸ਼ੀ ਨੂੰ 67 ਵੋਟਾਂ ਅਤੇ ਓਮ ਪ੍ਰਕਾਸ਼ ਨੂੰ 50 ਵੋਟਾਂ ਪਈਆਂ।
ਬਰਨਾਲਾ
ਵਿਧਾਨ ਸਭਾ ਹਲਕਾ ਬਰਨਾਲਾ ਵਿੱਚ 14 ਉਮੀਦਵਾਰਾਂ ਨੇ ਚੋਣ ਲੜੀ। ਜਿੱਥੇ 9 ਉਮੀਦਵਾਰਾਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ। ਨੋਟਾ ਨੂੰ 618 ਵੋਟਾਂ, ਆਜ਼ਾਦ ਉਮੀਦਵਾਰ ਰਾਜੂ ਨੂੰ 367 ਵੋਟਾਂ, ਤਰਸੇਮ ਸਿੰਘ ਨੂੰ 366 ਵੋਟਾਂ, ਸੁਖਚੈਨ ਸਿੰਘ ਅਤਲਾ ਨੂੰ 347 ਵੋਟਾਂ, ਯਾਦਵਿੰਦਰ ਸਿੰਘ ਨੂੰ 299 ਵੋਟਾਂ, ਪੱਪੂ ਕੁਮਾਰ ਨੂੰ 299 ਵੋਟਾਂ, ਬੱਗਾ ਸਿੰਘ ਨੂੰ 253 ਵੋਟਾਂ, ਜੈ ਰਾਮ ਨੂੰ 195 ਵੋਟਾਂ, ਜਗਮੋਹਨ ਸਿੰਘ ਨੂੰ 124 ਵੋਟਾਂ ਅਤੇ ਸਰਦੂਲ ਸਿੰਘ ਨੂੰ 75 ਵੋਟਾਂ ਪਈਆਂ।