ਚੰਡੀਗੜ੍ਹ, 24 ਨਵੰਬਰ, ਦੇਸ਼ ਕਲਿੱਕ ਬਿਓਰੋ :
ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਵਿੱਚ ਹੋਈ ਹਾਰ ਤੋਂ ਬਾਅਦ ਅੱਜ ਮਨਪ੍ਰੀਤ ਬਾਦਲ ਨੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਡਿੰਪੀ ਢਿੱਲੋਂ ਨੂੰ ਵਧਾਈ ਦਿੰਦੇ ਹੋਏ ਨਸ਼ਹੀਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨੂੰ ਇਨਾਮ ਨਾ ਸਮਝਣਾ। ਉਨ੍ਹਾਂ ਰਾਜੇ ਵੜਿੰਗ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਰਾਜੇ ਵੜਿੰਗ ਦੀ ਦੌਲਤ ਉਸ ਨੂੰ ਹਾਰ ਤੋਂ ਨਹੀਂ ਬਚਾਅ ਸਕੀ।
Thank you to all the BJP workers and leaders for their unwavering support throughout my campaign. A heartfelt thanks to my incredible team for their dedication and hard work. We will come back stronger in 2027! pic.twitter.com/Np9mc1bi9G
— Manpreet Singh Badal (@MSBADAL) November 24, 2024
Published on: ਨਵੰਬਰ 24, 2024 3:59 ਬਾਃ ਦੁਃ