ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ, ਕਾਰ ਵਿਚੋਂ ਮਿਲੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

ਪੰਜਾਬ

ਬਟਾਲਾ, 24 ਨਵੰਬਰ, ਨਰੇਸ਼ ਕੁਮਾਰ :

ਇੱਥੋਂ ਨਜ਼ਦੀਕੀ ਪਿੰਡ ਰਸੂਲਪੁਰ ਵਿੱਚ ਉਸ ਸਮੇਂ ਸਨਸਨੀ ਫੇਲ੍ਹ ਗਈ ਜਦੋਂ ਇਕ ਕਾਰ ਵਿੱਚੋਂ ਵਿਅਕਤੀ ਦੀ ਲਾਸ਼ ਮਿਲੀ। ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਕਿਸੇ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਪਿੰਡ ਰਸੂਲਪੁਰ ਦੇ ਬਾਹਰ ਵਾਰ ਇਕ ਕਾਰ ਖੜ੍ਹੀ ਹੈ, ਜਿਸ ਵਿੱਚ ਵਿਅਕਤੀ ਮ੍ਰਿਤਕ ਪਿਆ ਹੈ। ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਕਾਰ ਵਿੱਚ ਮ੍ਰਿਤਕ ਪਏ ਵਿਅਕਤੀ ਦੀ ਪਹਿਚਾਣਾ ਪਿੰਡ ਕਰਨਾਮੇ ਦੇ ਰਿਹਣ ਵਾਲੇ ਬਲਬੀਰ ਸਿੰਘ ਵਜੋਂ ਹੋਈ ਹੈ। ਉਹ ਪਿੰਡ ਪੰਜ ਗਰਾਈਆਂ ਵਿਖੇ ਦੁਕਾਨ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੂੰ ਗੋਲੀਆਂ ਲੱਗੀਆਂ ਹਨ। ਪੁਲਿਸ ਜਾਂਚ ਵਿੱਚ ਲੱਗ ਗਈ ਹੈ ਕਿ ਕਿਸੇ ਨੇ ਬਲਬੀਰ ਸਿੰਘ ਨੂੰ ਗੋਲੀਆਂ ਕਿਉਂ ਮਾਰੀਆਂ। ਮ੍ਰਿਤਕ ਬਲਬੀਰ ਸਿੰਘ ਦਾ ਭਰਾ ਪਿੰਡ ਕਰਨਾਮੇ ਦਾ ਮੌਜੂਦਾ ਸਰਪੰਚ ਹੈ। ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦੇ ਕਈ ਗੋਲੀਆਂ ਲੱਗੀਆਂ ਹਨ। ਕਿਸੇ ਨਾਲ ਕੋਈ ਪਹਿਲਾਂ ਝਗੜਾ ਨਹੀਂ ਸੀ। ਪਤਾ ਨਹੀਂ ਕਿਉਂ ਕਿਸੇ ਨੇ ਗੋਲੀਆਂ ਮਾਰੀਆਂ ਹਨ।

ਮੌਕੇ ਉਤੇ ਪਹੁੰਚੇ ਡੀਐਸਪੀ ਨੇ ਦੱਸਿਆ ਕਿ ਅੱਜ ਸਵੇਰੇ ਹੀ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਕਾਰ ਵਿਚ ਕੋਈ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਮੌਕੇ ਉਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਵਿਅਕਤੀ ਦੇ ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਨਜ਼ਦੀਕ ਗੋਲੀਆਂ ਦੇ 4-5 ਹੋਲ ਵੀ ਮਿਲੇ ਹਨ। ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।