ਚੰਡੀਗੜ੍ਹ, 24 ਨਵੰਬਰ, ਦੇਸ਼ ਕਲਿੱਕ ਬਿਓਰੋ :
ਤੁਸੀਂ ਕੇਲੇ ਦੇ ਭਾਅ 100-150 ਰੁਪਏ ਦਰਜਨ ਦੇ ਹਿਸਾਬ ਨਾਲ ਤਾਂ ਆਮ ਸੁਣੇ ਹੋਣਗੇ। ਪ੍ਰੰਤੂ ਇਕ ਕੇਲੇ ਦੀ ਕੀਮਤ ਕਰੋੜਾਂ ਰੁਪਏ ਹੋਵੇ ਤਾਂ ਹੈਰਾਨ ਕਰਨ ਵਾਲੀ ਗੱਲ ਹੈ। ਜੇਕਰ ਤੁਹਾਨੂੰ ਇਹ ਕਿਹਾ ਕਿ ਇਕ ਕੇਲੇ 52 ਕਰੋੜ ਰੁਪਏ ਵਿੱਚ ਵੇਚਿਆ ਤਾਂ ਜ਼ਰੂਰ ਯਕੀਨ ਨਹੀਂ ਹੋਵੇਗਾ। ਪ੍ਰੰਤੂ ਅਜਿਹਾ ਸੱਚ ਹੈ। ਦੁਨੀਆ ਦਾ ਸਭ ਤੋਂ ਮਹਿੰਗੇ ਕੇਲੇ ਦੀ ਕੀਮਤ 62 ਲੱਖ ਡਾਲਰ ਮਤਲਬ ਕਰੀਬ 52 ਕਰੋੜ ਰੁਪਏ ਆਂਕੀ ਗਈ। ਇਹ ਕੇਲਾ ਖਾਣ ਵਾਲਾ ਨਹੀਂ, ਸਗੋਂ ਇਕ ਆਰਟਿਸਟ ਨੇ ਆਪਣੀ ਆਰਟ ਵਿੱਚ ਵਰਤਿਆ।
ਇਤਾਲਵੀ ਕਲਾਕਾਰ ਮੌਰੀਜਿਓ ਕੈਟੇਲਨ ਦੀ ਕ੍ਰਿਤ ‘ਕਾਮੇਡੀਅਨ’ ਜੋ ਕਿ ਕੰਧ ਉਤੇ ਚੇਪੀ ਨਾਲ ਲਗਾਇਆ ਇਕ ਕੇਲਾ ਸੀ। ਉਹ ਨਿਊਯਾਰਕ ਦੇ ਸੋਥਬੀ ਵਿੱਚ 62 ਲੱਖ ਡਾਲਰ ਦਾ ਨਿਲਾਮ ਹੋਇਆ। ਇਸ ਆਰਟ ਲਈ ਦੁਨੀਆ ਭਰ ਵਿਚੋਂ ਲੋਕਾਂ ਨੇ ਬੋਲੀ ਲਗਾਈ। ਇਹ ਆਪਣੀ ਸਾਦਗੀ ਲਈ ਕਾਫੀ ਚਰਚਾ ਵਿੱਚ ਰਿਹਾ। ਇਸ ਆਰਟ ਵਿੱਚ ਇਕ ਕੇਲਾ ਟੇਪ ਨਾਲ ਕੰਧ ਉਤੇ ਲਗਾਇਆ ਸੀ। ਇਸ ਦੀ ਨਿਲਾਮੀ ਅੱਠ ਲੱਖ ਡਾਲਰ ਤੋਂ ਸ਼ੁਰੂ ਹੋਈ, ਜੋ ਕਿ ਸਿਰਫ ਪੰਜ ਮਿੰਟ ਵਿੱਚ ਹੀ 5.2 ਮਿਲੀਅਨ ਡਾਲਰ ਤੱਕ ਪਹੁੰਚ ਗਈ। ਇਸ ਤੋਂ ਬਾਅਦ ਇਸ ਨੂੰ 6.2 ਮਿਲੀਅਨ ਡਾਲਰ ਵਿੱਚ ਖਰੀਦ ਲਿਆ ਗਿਆ। ਇਸ ਤਰ੍ਹਾਂ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕੇਲਾ ਬਦ ਗਿਆ, ਜੋ ਕਿ ਭਾਰਤ ਦੇ ਹਿਸਾਬ ਨਾਲ 52 ਕਰੋੜ ਵਿੱਚ ਵਿਕਿਆ।