ਡੀ ਪੀ ਆਈ ਪੰਜਾਬ ਸ੍ਰੀ ਪਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮੋਰਿੰਡਾ 24 ਨਵੰਬਰ (ਭਟੋਆ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਵਿਖੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਘਈ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਪਰਮਜੀਤ ਸਿੰਘ ਡੀ ਪੀ ਆਈ (ਸੈਕੰਡਰੀ ) ਸਨ। ਸਮਾਗਮ ਦੀ ਪ੍ਰਧਾਨਗੀ ਕਰਨਲ ਬਹਾਦਰ ਸਿੰਘ ਰੰਗੀ ਨੇ ਕੀਤੀ। ਪ੍ਰਿੰਸੀਪਲ ਕਮ ਬੀ ਐਨ ਓ ਸੁਰਿੰਦਰ ਕੁਮਾਰ ਘਈ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ।ਉਹਨਾਂ ਪ੍ਰਾਪਤੀਆਂ ਦੀਆਂ ਜਿਕਰ ਕਰਦਿਆਂ ਕਿਹਾ ਕਿ ਸਕੂਲ ਨੇ ਜਿੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਟ੍ਰਿਕ ਦੇ ਸਾਲਾਨਾ ਨਤੀਜੇ ਵਿੱਚੋਂ ਮੈਰਿਟ ਵਿੱਚ ਥਾਂ ਬਣਾਈ ਹੈ, ਉੱਥੇ ਖੇਡਾਂ ਅਤੇ ਹੋਰ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਵੀ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਪਰਮਜੀਤ ਸਿੰਘ ਡੀ ਪੀ ਆਈ ਸੈਕੰਡਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਭਾਗ ਸਕੂਲਾਂ ਨੂੰ ਪੈਸੇ ਪੱਖੋਂ ਕੋਈ ਕਮੀ ਨਹੀਂ ਛੱਡੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਅਧਿਆਪਕ ਦਾ ਕੋਈ ਕੰਮ ਉਹਨਾਂ ਦੇ ਦਫ਼ਤਰ ਵਿੱਚ ਪੇਂਡਿੰਗ ਨਾ ਰਹੇ।ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਖ਼ੂਬ ਮਿਹਨਤ ਕਰਨ ਅਤੇ ਉੱਚੇ ਅਹੁਦੇ ਪ੍ਰਾਪਤ ਕਰਕੇ ਆਪਣਾ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ।ਕਰਨਲ ਬਹਾਦੁਰ ਸਿੰਘ ਰੰਗੀ ਵੱਲੋ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦਿੱਤੀ ਗਈ।
ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ ,ਭੰਗੜਾ, ਗੀਤ, ਕਵਿਤਾਵਾਂ, ਕੋਰਿਓਗ੍ਰਾਫੀਆਂ, ਸਕਿੱਟਾਂ ਅਤੇ ਭਾਸ਼ਨ ਆਦਿ ਰਾਹੀਂ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ। ਦਰਸ਼ਕਾਂ ਨੇ ਇਹਨਾਂ ਵੰਨ ਸੁਵੰਨੀਆਂ ਝਾਕੀਆਂ ਨੂੰ ਖ਼ੂਬ ਸਲਾਹਿਆ। ਇਸ ਮੌਕੇ ਪ੍ਰਿੰਸੀਪਲ ਪਵਨ ਕੁਮਾਰ ਸਲੇਮਪੁਰ , ਰਮਨ ਕੁਮਾਰ ਭੋਲਾ ਸਾਬਕਾ ਸਿੱਖਿਆ ਅਧਿਕਾਰੀ,ਜ਼ਿਲ੍ਹਾ ਰੀਸੋਰਸ ਪਰਸਨ ਵਿਪਿਨ ਕਟਾਰੀਆ, ਚੰਦਰ ਸ਼ੇਖਰ, ਜਸਬੀਰ ਸਿੰਘ ਸ਼ਾਂਤਪੁਰੀ, ਅਜੇ ਅਰੋੜਾ, ਕੁਲਤਾਰ ਸਿੰਘ ਸਲੇਮਪੁਰ , ਗੁਰਦੀਪ ਸਿੰਘ ਚੁੰਨੀ, ਨਵਤੇਜ ਸਿੰਘ ਨੌਗਾਵਾਂ, ਅਮਨਦੀਪ ਸਿੰਘ ਚਤਾਮਲੀ, ਸਵਰਨ ਸਿੰਘ ਰੋਪੜ, ਕੁਲਤਾਰ ਸਿੰਘ ,ਰਮਨਦੀਪ ਕੌਰ ਕਾਈਨੌਰ, ਬੰਧਨਾਂ ਰਾਣੀ, ਮਨਿੰਦਰ ਕੌਰ, ਦਾਤਾਰ ਪੁਰ, ਬਲਜੀਤ ਕੌਰ ਸਮਾਜਿਕ ਸਿੱਖਿਆ, ਬਲਵਿੰਦਰ ਕੌਰ, ਬਲਜੀਤ ਕੌਰ ਸਾਇੰਸ, ਸਰਪੰਚ ਜਸਪ੍ਰੀਤ ਕੌਰ, ਸੰਤ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ, ਅਤੇ ਧਨਵੀਰ ਸਿੰਘ ਆਦਿ ਹਾਜ਼ਰ ਸਨ