ਮੋਹਾਲੀ, 24 ਨਵੰਬਰ : ਦੇਸ਼ ਕਲਿੱਕ ਬਿਓਰੋ
ਸਥਾਨਕ ਟੇਲੈਂਟ ਨੂੰ ਲੋਕਾਂ ਸਾਹਮਣੇ ਪ੍ਰਗਟ ਕਰਨ ਦਾ ਐਮ ਆਈ ਜੀ ਸੁਪਰ ਐਸੋਸੀਏਸ਼ਨ ਦਾ ਇਹ ਵਿਲੱਖਣ ਉਪਰਾਲਾ ਹੈ ਜਿਸ ਵਿੱਚ ਸੁਪਰ ਮਕਾਨਾਂ ਦੇ ਵਸਿੰਦਿਆਂ ਦੀ ਗੀਤ, ਨਾਚ, ਵਿਦਵਤਾ ਰੂਪੀ ਕਲਾ ਨੁੰ ਲੋਕਾਂ ਸਾਹਮਣੇ ਪੇਸ਼ ਕਰਕੇ ਇਨ੍ਹਾਂ ਕਲਾਕਾਰਾਂ ਨੂੰ ਉਚੀ ਉਡਾਨ ਭਰਨ ਦਾ ਰਾਹ ਖੋਲ੍ਹਿਆ ਹੈ। ਐਸੋਸੀਏਸ਼ਨ ਸ਼ੁਰੂ ਤੋਂ ਹੀ ਸੱਭਿਆਚਾਰਕ, ਖੇਡਾਂ, ਲੋਕ ਭਲਾਈ ਤੇ ਸਾਂਝੇ ਤਿਉਂਹਾਰਾਂ ਨੂੰ ਮਨਾ ਕੇ ਲੋਕਾਂ ਨੂੰ ਲਗਾਤਾਰ ਉਤਸ਼ਾਹਿਤ ਕਰਦੀ ਆਈ ਹੈ ਜਿਸ ਵਿੱਚ ਐਮ ਸੀ ਸੁਖਦੇਵ ਸਿੰਘ ਪਟਵਾਰੀ, ਪ੍ਰਧਾਨ ਆਰ ਪੀ ਕੰਬੋਜ ਤੇ ਆਰ ਕੇ ਗੁਪਤਾ ਦਾ ਮਹੱਤਵਪੂਰਨ ਰੋਲ ਹੈ। ਅੱਜ ਵੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪ੍ਰੋਗਰਾਮ ਦੇ ਵੱਖ ਵੱਖ ਰੂਪਾਂ ਵਿੱਚ ਪਾਈ ਹਿੱਸੇਦਾਰੀ ਸਲਾਹੁਣਯੋਗ ਹੈ ਜੋ ਮੋਹਾਲੀ ਦੇ ਹੋਰ ਸੈਕਟਰਾਂ ਦੇ ਵਾਸੀਆਂ ਨੂੰ ਵੀ ਅਜਿਹੇ ਪ੍ਰੋਗਰਾਮ ਕਰਨ ਦੀ ਪ੍ਰੇਰਨਾ ਹੈ।
ਸੈਕਟਰ 70 ਦੇ ਐਮ ਸੀ ਸੁਖਦੇਵ ਸਿੰਘ ਪਟਵਾਰੀ ਨੇ ਸਮੂਹ ਲੋਕਾਂ ਖਾਸ ਕਰਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਆਰ ਪੀ ਕੰਬੋਜ ਨੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਐਮ ਆਈ ਜੀ ਸੁਪਰ ਵਿਚ ਬੈਰੀਕੇਡਿੰਗ ਕਰਨ ਦੀ ਗੱਲ ਕੀਤੀ, ਜਦੋਂ ਕਿ ਵਿਧਾਇਕ ਕੁਲਵੰਤ ਸਿੰਘ ਨੇ ਐਮ ਆਈ ਜੀ ਸੁਪਰ ‘’ਚ ਲਿਫਟਾਂ ਤੇ ਉਪਰ ਪਾਣੀ ਵਾਲੀਆਂ ਟੈਂਕੀਆਂ ਨੂੰ ਰਾਹ ਬਣਾਉਣ ਲਈ ਜਲਦੀ ਹੀ ਗਮਾਡਾ ਅਧਿਕਾਰੀਆਂ ਤੋਂ ਕਰਾਉਣ ਦਾ ਐਲਾਨ ਕੀਤਾ।
ਫਿਰ ਸ਼ੁਰੂ ਹੋਇਆ ਗੀਤਾਂ ਕਵਿਤਾਵਾਂ ਦਾ ਦੌਰ ਜਿਸ ਦੀ ਸ਼ੁਰੂਆਤ ਧਵਨ ਸ਼ੁਕਲਾ ਨੇ ਭਜਨ ਗਾ ਕੇ ਕੀਤੀ। ਫਿਰ 8ਵੀਂ ਜਮਾਤ ਦੇ ਬੱਚੇ ਆਰਵ ਨਰੂਲਾਂ ਨੇ ਦੇਸ਼ ਭਗਤੀ ਦਾ ਗੀਤ, ‘ਮੈਂ ਉਸ ਭਾਰਤ ਤੋਂ ਆਉਂਦਾ ਹਾਂ ਜਿਸ ਦੇ ਹੋਠਾਂ ’ਚ ਗੰਗਾਂ ਤੇ ਹੱਥ ’ਚ ਤਰਿੰਗਾ ਹੈ’ ਗਾਇਆ। ਫਿਰ ਆ ਕੇ ਵਰਮਾ ਨੇ ਪਹਾੜੀ ਕੁੜੀ ਦਾ ਗੀਤ ਚੰਬਾ ਕਿੰਨੀ ਕੁ ਦੂਰ ਗਾ ਕੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਫਿਰ ਵਾਰੀ ਆਈ ਗੁਲਸ਼ਨ ਨਈਅਰ ਦੀ ਜਿਨਾਂ ਨੇ ਮੁਖ ਸੇ ਪਰਦਾ ਹਟਾ ਦੇ ਸਾਥੀਆਂ ਪੇਸ਼ ਕੀਤਾ। ਫਿਰ 13 ਸਾਲਾ ਹਿਮਾਨਸ਼ੀ ਚਾਵਲਾ ਨੇ ਆਪਣੀ ਲਿਖੀ ਕਿਤਾਬ ਵਿਚੋਂ ਕਵਿਤਾ ਪੇਸ਼ ਕੀਤੀ। ਐਮ ਆਈ ਸੁਪਰ ਦੇ ਮੁਕੇਸ਼ ਕੁਮਾਰ ਕਹੇ ਜਾਂਦੇ ਪੰਕੇਜ ਨੇ ਗੁਰਦਾਸ ਮਾਨ ਦਾ ਗੀਤ ‘ਮਾਮਲਾ ਗੜਬੜ ਹੈ’ ਪੇਸ਼ ਕਰਕੇ ਸਰੋਤਿਆ ਦੀ ਵਾਹ ਵਾਹ ਖੱਟੀ। ਫਿਰ ਬੀ ਐਸ ਠਾਕੁਰ ਨੇ ਬੜੀ ਦੂਰ ਸੇ ਆਏ ਹੈਂ, ਪਿਆਰ ਕਾ ਤੋਹਫਾ ਲਾਏ ਹੈਂ’ ਪੇਸ਼ ਕੀਤਾ, ਫਿਰ ਵਾਰੀ ਆਈ ਸੁਰਸੰਗਮ ਸੋਸਾਇਟੀ ਦੇ ਸਟਾਰ ਕਲਾਕਾਰ ਸੋਭਾ ਗੌਰੀਆ ਦੀ ਜਿਸ ਨੇ ‘ਯਾਰ ਬੈਠ ਗਿਆ ਨੈਣਾਂ ਦੇ ਵਿਚ ਆ ਕੇ’ ਤੇ ਆਰ ਕੇ ਗੁਪਤਾ ਨੇ ‘ਯਾਦ ਉਨ ਕੋ ਵੀ ਮੇਰੀ ਆਤੀ ਹੋ ਗੀ’ ਗਾ ਕੇ ਸਰੋਤੇ ਝੂਮਣ ਲਾ ਦਿੱਤੇ ਅਤੇ ਨਾਲ ਹੀ ਐਸ ਪੀ ਦੁੱਗਲ ਨੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਗਾ ਕੇ ਪ੍ਰੋਗਰਾਮ ਸਿਖਰ ਉਤੇ ਪਹੁੰਚਾ ਦਿੱਤਾ। ਚਮਨ ਦੇਵ ਸ਼ਰਮਾ ਨੇ ‘ਮਾਹੀ ਮੇਰਾ ਚੰਨ ਵਰਗਾ, ਧੰਨਵਾਦ ਵਿਚੋਲੇ ਦਾ‘ ਗਾ ਕੇ ਪੁਰਾਣੇ ਗੀਤਾਂ ਨਾਲ ਜੋੜਿਆ। ਫਿਰ ਵਾਰੀ ਆਈ ਸੁਖਦੇਵ ਸਿੰਘ ਪਟਵਾਰੀ ਦੀ ਜਿਸ ਨੇ ਹੀਰ ਗਾ ਕੇ ਸਰੋਤਿਆ ਦੀ ਵਾਹ ਵਾਹ ਖੱਟੀ, ਡਾ. ਦੀਪਕ ਨੇ ਲੋਕ ਕਹਿੰਦੇ ਹੈਂ ਮੈਂ ਸ਼ਰਾਬੀ ਹੂੰ ਗਾ ਕੇ ਪ੍ਰੋਗਰਾਮ ’ਚ ਬੈਠੇ ਸ਼ਰਾਬ ਪੀਣ ਵਾਲਿਆਂ ਨੂੰ ਚੂੰਢੀ ਵੱਢ ਦਿੱਤੀ। ਇੱਕ ਹੋਰ ਆਈਟਮ ਕੁਇਜ਼ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਆਰ ਕੇ ਗੁਪਤਾ ਨੇ ਬਹੁਤ ਵਧੀਆ ਢੰਗ ਨਾਲ ਨੇਪਰੇ ਚੜਾਇਆ ਜਿਸ ਵਿੱਚ ਲੋਕਾਂ ਨੇ ਬਹੁਤ ਦਿਲਚਸਪੀ ਦਿਖਾਈ। ਫਿਰ ਛੋਟੀਆਂ ਬੱਚੀਆਂ ਦੇ ਗਰੁੱਪ ਤੇ ਇਕ ਹੋਰ ਬੱਚੀ ਮੰਨਤ ਨੇ ਡਾਂਸ ਕਰਕੇ ਤੇ ਅੰਤ ਵਿੱਚ ਸਾਰੀਆਂ ਔਰਤਾਂ ਨੇ ਡੀ ਜੇ ਉਤੇ ਨੱਚ ਕੇ ਸਿੱਖਰ ਉਤੇ ਪਹੁੰਚਾ ਦਿੱਤਾ। ਸਟੇਜ ਦੀ ਕਾਰਵਾਈ ਗੁਰਪ੍ਰੀਤ ਕੌਰ ਭੁੱਲਰ ਨੇ ਬਹੁਤ ਹੀ ਬਾਖੂਬੀ ਨਿਭਾਈ ਜਿਨ੍ਹਾ ਨੇ ਕਲਾਕਾਰਾਂ ਦੀ ਖਾਲੀ ਥਾਂ ਨੂੰ ਸ਼ੇਅਰ ਟੱਪੇ ਤੇ ਵਧੀਆ ਸ਼ਬਦਾਵਲੀ ਰਾਹੀ ਪੂਰਿਆ। ਸਮੂਹ ਸਰੋਤਿਆਂ ਨੇ ਭੁੱਲਰ ਵੱਲੋਂ ਨਿਭਾਈ ਸਟੇਜ ਦੀ ਜ਼ਿੰਮੇਵਾਰੀ ਦੀ ਭਰਪੂਰ ਦਾਤ ਦਿੱਤੀ।
ਅੰਤ ਵਿੱਚ ਐਸੋਸੀਏਸ਼ਨ ਵੱਲੋਂ ਕੁਲਵੰਤ ਸਿੰਘ , ਡਾ. ਗੁਰਮੇਲ ਸਿੰਘ ਤੇ ਸਾਰੇ ਕਲਾਕਾਰਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ। ਵਧੀਆ ਪ੍ਰਾਪਤੀਆਂ ਲਈ ਬੱਚੀ ਹਿਮਾਕਸ਼ੀ ਚਾਵਲਾ ਦੋ ਕਿਤਾਬਾਂ ਦੀ ਲੇਖਕਾਂ) ਰੋਲ ’ਚ ਹਾਕੀ ਵਿੱਚ ਸਟੇਟ ਵਿਚੋਂ ਕਾਂਸ਼ੀ ਤਮਗਾ ਜੇਤੂ ਬੱਚੇ ਧਵਨ ਚਾਵਲਾ ਅਤੇ ਸਟੇਟ ਐਵਾਰਡੀ ਗੁਰਪ੍ਰੀਤ ਕੌਰ ਭੁੱਲਰ ਨੂੰ ਵੀ ਸਨਮਾਨਤ ਕੀਤਾ।
ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਮੁੋਧ ਮਿੱਤਰਾ ਐਮ ਸੀ, ਬਲਵਿੰਦਰ ਬੱਲੀ, ਕਰਨੈਲ ਸਿੰਘ ਜੰਡੂ, ਪ੍ਰੋ ਗੁਲਦੀਪ ਸਿੰਘ, ਐਕਸੀਅਨ ਚਮਨ ਦੇਵ ਸ਼ਰਮਾ, ਨੀਲਮ ਕੱਕੜ, ਸੋਭਾ ਠਾਕੁਰ, ਵਰਿੰਦਰਪਾਲ ਕੌਰ, ਆਰ ਕੇ ਧੂੜੀਆ, ਗੁਰਦੇਵ ਸਿੰਘ ਚੌਹਾਨ, ਨਰਿੰਦਰ ਕੌਰ, ਗੁਰਮੀਤ ਕੌਰ, ਨੀਲਮ ਧੂਰੀਆ, ਸੀਮਾ ਸ਼ਰਮਾ, ਕਿਰਨ ਟੰਡਨ, ਜਰਨੈਲ ਸਿੰਘ, ਪੀ ਕੇ ਚਾਂਦ, ਡਾ. ਕੁਲਦੀਪ ਸਿੰਘ, ਕੁਲਦੀਪ ਸਿੰਘ, ਅਕਵਿੰਦਰ ਗੌਸਲ, ਜਸਪਾਲ ਬਿੱਲਾ, ਪੀ ਏ ਹੈਪੀ ਆਦਿ ਵੀ ਸ਼ਾਮਲ ਸਨ।