ਸੰਭਲ (ਉਤਰ ਪ੍ਰਦੇਸ਼), 24 ਨਵੰਬਰ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਵਿੱਚ ਅੱਜ ਹੋਈ ਹਿੰਸਾ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 30 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਅੱਜ ਮੁਗਲਕਾਲੀਨ ਜਾਮਾ ਮਸਿਜਦ ਦੇ ਸਰਵੇ ਨੂੰ ਲੈ ਕੇ ਲੋਕਾਂ ਦੇ ਪੁਲਿਸ ਵਿਚਕਾਰ ਹਿੰਸਾਕ ਝੜਪ ਹੋਈ। ਇਸ ਝੜਪ ਵਿੱਚ ਤਿੰਨ ਦੀ ਲੋਕਾਂ ਦੀ ਮੌਤ ਹੋ ਗਈ। ਮਸਿਜਦ ਸਬੰਧੀ ਇਕ ਕਾਨੂੰਨੀ ਲੜਾਈ ਕੇਂਦਰ ਵਿੱਚ ਚਲ ਰਹੀ ਹੈ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਮੰਦਰ ਦੇ ਸਥਾਨ ਉਤੇ ਮਸਜਿਦ ਬਣਾਈ ਗਈ ਹੈ। ਹਿੰਸਾ ਉਸ ਸਮੇਂ ਹੋਈ ਜਦੋਂ ਐਡਵੋਕੇਟ ਕਮਿਸ਼ਨਰ ਦੀ ਅਗਵਾਈ ਵਿੱਚ ਸਰਵੇਖਣ ਟੀਮ ਆਪਣਾ ਕੰਮ ਸ਼ੁਰੂ ਕੀਤਾ ਤਾਂ ਮਸਿਜਦ ਨੇੜੇ ਭੀੜ ਇਕੱਠੀ ਹੋ ਗਈ। ਹਜ਼ਾਰ ਦੇ ਕਰੀਬ ਲੋਕਾਂ ਨੇ ਪੁਲਿਸ ਨੂੰ ਮਸਿਜਦ ਵਿੱਚ ਦਾਖਣ ਹੋਣ ਤੋਂ ਰੋਕਿਆ। ਭੀੜ ਨੇ ਪੁਲਿਸ ਵੱਲ ਪੱਥਰ ਮਾਰਨੇ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਭੀੜ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਇਸ ਨਾਲ ਹਫਰਾ ਤਫੜੀ ਮਚ ਗਈ। ਇਸ ਦੌਰਾਨ ਗੋਲੀ ਲੱਗਣਕਾਰਨ ਤਿੰਨ ਦੀ ਮੌਤ ਹੋ ਗਈ। ਭੀੜ ਨੇ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਇਸ ਸਬੰਧੀ ਕਮਿਸ਼ਨਰ ਨੇ ਸੰਭਲ ਵਿੱਚ ਸ਼ਾਹੀ ਜਾਮਾ ਮਸਿਜਦ ਵਿੱਚ ਹੋਏ ਬਵਾਲ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।