ਚੰਡੀਗੜ੍ਹ: 25 ਨਵੰਬਰ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ ਭਲਕੇ 26 ਨਵੰਬਰ ਨੂੰ ਸ਼ੁਕਰਾਨਾ ਯਾਤਰਾ ਕਰੇਗੀ। ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸਵੇਰੇ 9 ਵਜੇ ਪਟਿਆਲਾ ਕਾਲੀ ਦੇਵੀ ਮੰਦਰ ਤੋਂ ਸ਼ੁਰੂ ਹੋ ਕੇ ਸਰਹਿੰਦ, ਮੰਡੀ ਗੋਬਿੰਦਗੜ, ਖੰਨਾ, ਦੁਰਾਹਾ ਤੋਂ ਹੁੰਦੀ ਹੋਈ ਲੁਧਿਆਣਾ, ਲਾਡੋਵਾਲ ਟੋਲ ਟੈਕਸ ਤੋਂ ਹੁੰਦੀ ਹੋਈ ਫਿਲੌਰ, ਫਗਵਾੜਾ, ਜਲੰਧਰ, ਕਰਤਾਰਪੁਰ ਸਾਹਿਬ ਤੋਂ ਹੁੰਦੀ ਹੋਈ ਹਰਿਮੰਦਰ ਸਾਹਿਬ ਅੰਮ੍ਰਿਤਸਰ, ਦੁਗਿਆਣਾ ਮੰਦਰ , ਭਗਵਾਨ ਬਾਲਮੀਕ ਜੀ ਦੇ ਸਥਾਨ ਵਿਖੇ ਮ਼ੱਥਾ ਟੇਕਿਆ ਜਾਵੇਗਾ।
ਪਾਰਟੀ ਦੀਆਂ ਦੋ ਵੱਡੀਆਂ ਉਪਲਭਦੀਆਂ ਇੱਕ ਪਾਰਟੀ ਦੇ ਨਵੇਂ ਪ੍ਹਧਾਨ ਅਮਨ ਅਰੋੜਾ ਅਤੇ ਅਮਨਦੀਪ ਸਿੰਘ ਸ਼ੈਰੀ ਕਲਸੀ ਦੀ ਨਿਯੁਕਤੀ ਅਤੇ ਦੂਜੀ ਪੰਜਾਬ ਦੀਆਂ ਜ਼ਿਮਨੀ ਚੋਣਾ ਵਿੱਚ ਲੋਕਾਂ ਵੱਲੋਂ ਦਿੱਤੇ ਫਤਵੇ ਕਾਰਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਸੀ ਕਿ ਸ਼ੁਕਰਾਨਾ ਯਾਤਰਾ ਕੱਢੀ ਜਾਵੇ। ਉਨ੍ਹਾਂ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਲੰਟੀਅਰ ਇਸ ਸ਼ੁਕਰਾਨਾ ਯਾਤਰਾ ਵਿੱਚ ਸ਼ਾਮਲ ਹੋਣ।
Published on: ਨਵੰਬਰ 25, 2024 1:48 ਬਾਃ ਦੁਃ