ਅੱਜ ਦਾ ਇਤਿਹਾਸ

ਰਾਸ਼ਟਰੀ

25 ਨਵੰਬਰ 2001 ਨੂੰ ਬੇਨਜ਼ੀਰ ਭੁੱਟੋ ਨੇ ਨਵੀਂ ਦਿੱਲੀ ‘ਚ PM ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਕੀਤੀ ਸੀ
ਚੰਡੀਗੜ੍ਹ, 25 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 25 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣਦੇ ਹਾਂ 25 ਨਵੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2004 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਕਸ਼ਮੀਰ ਫਾਰਮੂਲੇ ਨੂੰ ਪਾਕਿ-ਕਸ਼ਮੀਰ ਕਮੇਟੀ ਨੇ ਰੱਦ ਕਰ ਦਿੱਤਾ ਸੀ।
  • ਲੂਸੀਓ ਗੁਟੇਰੇਸ 25 ਨਵੰਬਰ 2002 ਨੂੰ ਇਕਵਾਡੋਰ ਦੇ ਰਾਸ਼ਟਰਪਤੀ ਬਣੇ ਸਨ।
  • 25 ਨਵੰਬਰ 2001 ਨੂੰ ਬੇਨਜ਼ੀਰ ਭੁੱਟੋ ਨੇ ਨਵੀਂ ਦਿੱਲੀ ‘ਚ PM ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਕੀਤੀ ਸੀ।
  • ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਯੂ ਥੰਤ ਦਾ 25 ਨਵੰਬਰ 1974 ਨੂੰ ਦਿਹਾਂਤ ਹੋਇਆ ਸੀ।
  • ਅੱਜ ਦੇ ਦਿਨ 1965 ਵਿੱਚ ਫਰਾਂਸ ਨੇ ਆਪਣਾ ਪਹਿਲਾ ਉਪਗ੍ਰਹਿ ਲਾਂਚ ਕੀਤਾ ਸੀ।
  • 25 ਨਵੰਬਰ 1960 ਨੂੰ ਭਾਰਤ ਵਿੱਚ ਪਹਿਲੀ ਵਾਰ ਕਾਨਪੁਰ ਅਤੇ ਲਖਨਊ ਵਿਚਕਾਰ ਟੈਲੀਫੋਨ ਦੀ STD ਪ੍ਰਣਾਲੀ ਦੀ ਵਰਤੋਂ ਕੀਤੀ ਗਈ ਸੀ।
  • ਅੱਜ ਦੇ ਦਿਨ 1952 ਵਿਚ ਜਾਰਜ ਮੇਨੇ ਨੂੰ ਆਸਟ੍ਰੇਲੀਅਨ ਫੁਟਬਾਲ ਲੀਗ ਦਾ ਪ੍ਰਧਾਨ ਚੁਣਿਆ ਗਿਆ ਸੀ।
  • ਨੈਸ਼ਨਲ ਕੈਡੇਟ ਕੋਰ ਦੀ ਸਥਾਪਨਾ 25 ਨਵੰਬਰ 1948 ਨੂੰ ਭਾਰਤ ਵਿੱਚ ਕੀਤੀ ਗਈ ਸੀ।
  • ਅੱਜ ਦੇ ਦਿਨ 1941 ਵਿਚ ਲੇਬਨਾਨ ਨੂੰ ਫਰਾਂਸ ਤੋਂ ਆਜ਼ਾਦੀ ਮਿਲੀ ਸੀ।
  • 1937 ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 25 ਨਵੰਬਰ ਨੂੰ ਵਿਸ਼ਵ ਮੇਲਾ ਸਮਾਪਤ ਹੋਇਆ ਸੀ।
  • ਅੱਜ ਦੇ ਦਿਨ 1930 ਵਿਚ ਜਾਪਾਨ ਵਿਚ 690 ਭੂਚਾਲ ਰਿਕਾਰਡ ਕੀਤੇ ਗਏ ਸਨ।
  • 25 ਨਵੰਬਰ 1867 ਨੂੰ ਅਲਫਰੇਡ ਨੋਬਲ ਨੇ ਡਾਇਨਾਮਾਈਟ ਦਾ ਪੇਟੈਂਟ ਕਰਵਾਇਆ ਸੀ।
  • 1866 ਵਿੱਚ ਅੱਜ ਦੇ ਦਿਨ ਇਲਾਹਾਬਾਦ ਹਾਈ ਕੋਰਟ ਦਾ ਉਦਘਾਟਨ ਕੀਤਾ ਗਿਆ ਸੀ।
  • ਅੱਜ ਦੇ ਦਿਨ 1982 ਵਿੱਚ ਭਾਰਤ ਦੀ ਮਸ਼ਹੂਰ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦਾ ਜਨਮ ਹੋਇਆ ਸੀ।
  • ਲੋਕ ਸਭਾ ਮੈਂਬਰ ਅਰਵਿੰਦ ਕੁਮਾਰ ਸ਼ਰਮਾ ਦਾ ਜਨਮ 25 ਨਵੰਬਰ 1963 ਨੂੰ ਹੋਇਆ ਸੀ।
  • ਅੱਜ ਦੇ ਦਿਨ 1922 ਵਿਚ ਬ੍ਰਿਟਿਸ਼ ਅਦਾਕਾਰਾ ਸ਼ੈਲਾ ਫਰੇਜ਼ਰ ਦਾ ਜਨਮ ਹੋਇਆ ਸੀ।
  • ਦੇਵਕੀ ਬੋਸ, ਫਿਲਮ ਨਿਰਦੇਸ਼ਕ ਅਤੇ ਸੰਗੀਤ ਧੁਨੀ ਮਾਹਰ, ਦਾ ਜਨਮ 25 ਨਵੰਬਰ 1898 ਨੂੰ ਹੋਇਆ ਸੀ।
  • ਅੱਜ ਦੇ ਦਿਨ 1890 ਵਿੱਚ ਸਾਹਿਤਕਾਰ ਅਤੇ ਵਿਦਵਾਨ ਸੁਨੀਤੀ ਕੁਮਾਰ ਚੈਟਰਜੀ ਦਾ ਜਨਮ ਹੋਇਆ ਸੀ।

Latest News

Latest News

Leave a Reply

Your email address will not be published. Required fields are marked *