ਫਾਜ਼ਿਲਕਾ 25 ਨਵੰਬਰ, ਦੇਸ਼ ਕਲਿੱਕ ਬਿਓਰੋ
ਟੀਚਰਜ਼ ਕਲੱਬ (ਰਜਿ.) ਅਬੋਹਰ ਵੱਲੋਂ ਬਾਲ ਦਿਵਸ ਦੇ ਸਬੰਧ ਵਿੱਚ ਅੰਤਰ ਸਕੂਲ ਅਤੇ ਕਾਲਜ ਮੁਕਾਬਲੇ ਸਥਾਨਕ ਟੀਚਰਜ਼ ਹੋਮ ਅਬੋਹਰ ਵਿਖੇ ਕਰਵਾਏ ਗਏ। ਕਲੱਬ ਦੇ ਪ੍ਰਧਾਨ ਸ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਟੀਚਰਜ਼ ਕਲੱਬ ਅਬੋਹਰ ਹਰ ਸਾਲ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਮੰਚ ਦੇਣ ਦੇ ਉਦੇਸ਼ ਨਾਲ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹਿੰਦੀ ਹੈ। ਇਹਨਾਂ ਮੁਕਾਬਲਿਆਂ 20 ਤੋਂ ਵੱਧ ਸਕੂਲਾਂ ਤੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਕੋਆਰਡੀਨੇਟਰ ਸ਼੍ਰੀ ਸੰਜੀਵ ਕੁਮਾਰ ਪ੍ਰਿੰਸੀਪਲ ਨੇ ਕਿਹਾ ਕਿ ਇਸ ਵਾਰ ਵਿਦਿਆਰਥੀਆਂ ਦੇ ਕਵਿਤਾ, ਗੀਤ ਗਾਇਨ, ਪੇਟਿੰਗ ਤੇ ਸਿਰਜਣਾਤਮਕ ਲੇਖਣ ਦੇ ਮੁਕਾਬਲੇ ਹੋਏ। ਇਸ ਸਮਾਰੋਹ ਵਿੱਚ ਪ੍ਰਿੰਸੀਪਲ ਸ਼੍ਰੀ ਰਾਜੇਸ਼ ਸਚਦੇਵਾ ਦੀ ਅਗਵਾਈ ਵਿੱਚ ਤੇ ਦੀਪਕ ਕੰਬੋਜ ਦੇ ਨਿਰਦੇਸ਼ਨ ਵਿੱਚ ਰਾਜ ਪੱਧਰ ਤੇ ਜੇਤੂ ਰਹੀ ਰੋਲ ਪਲੇ ਅਤੇ ਸਾਇੰਸ ਡਰਾਮਾ ਦੀ ਟੀਮ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸੇ ਤਰ੍ਹਾਂ ਕਲਾ ਉਤਸਵ-2024 ਵਿੱਚ ਰਾਜ ਪੱਧਰ ਤੇ ਜੇਤੂ ਪ੍ਰਿੰਸੀਪਲ ਸ਼੍ਰੀ ਸੁਭਾਸ਼ ਨਰੁਲਾ ਦੀ ਅਗਵਾਈ ਵਿੱਚ ਤੇ ਸ਼੍ਰੀ ਕੁਲਜੀਤ ਭੱਟੀ ਦੇ ਨਿਰਦੇਸ਼ਨ ਵਿੱਚ ‘ਮੇਰੀ ਗੀਤਾ ਵਾਲੀ ਕਾਪੀ’ ਦਾ ਭਾਵਪੂਰਨ ਪੇਸ਼ਕਾਰੀ ਕੀਤੀ ਗਈ।
ਇਨ੍ਹਾਂ ਰਾਜ ਪੱਧਰ ਦੇ ਜੇਤੂ ਨਾਟਕਾਂ ਦੇ ਕਲਾਕਾਰਾਂ ਤੇ ਨਿਰਦੇਸ਼ਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਸ਼੍ਰੀ ਭੁਪਿੰਦਰ ੳਤਰੇਜਾ, ਸ਼੍ਰੀ ਪ੍ਰੇਮ ਸਿਡਾਨਾ, ਸ਼੍ਰੀ ਰਮੇਸ਼ ਸੁਮਰਾ, ਸ਼੍ਰੀ ਚਾਦ ਮਿੱਢਾ, ਸ਼੍ਰੀ ਭਗਵੰਤ ਭਠੇਜਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਜੱਜਾਂ ਦੀ ਭੂਮਿਕਾ ਸ਼੍ਰੀ ਵਿਜੇਅੰਤ ਜੁਨੇਜਾ, ਸ਼੍ਰੀ ਮਤੀ ਪੂਜਾ ਡੂਮਰਾ, ਪ੍ਰੋ. ਕਸ਼ਮੀਰ ਲੂਨਾ, ਸ਼੍ਰੀ ਸੰਜੀਵ ਗਿਲਹੋਤਰਾ, ਸ਼੍ਰੀ ਬਿਸ਼ੰਬਰ ਸਾਮਾ, ਸ਼੍ਰੀ ਪਵਨ ਕੁਮਾਰ ਮਾਨ, ਸ਼੍ਰੀ ਵਿਸ਼ਾਲ ਭਠੇਜਾ, ਸ. ਜਸਵੰਤ ਜੱਸੀ, ਪ੍ਰੋ. ਗੁਲਜਿੰਦਰ ਕੌਰ, ਸ਼੍ਰੀ ਸੁਰਿੰਦਰ ਨਿਮਾਣਾ, ਸ਼੍ਰੀਮਤੀ ਸਿਮਤਾ ਵਾਟਸ, ਸ. ਨਵਤੇਜ ਸਿੰਘ, ਸ਼੍ਰੀ ਅਭੀਜੀਤ ਵਧਵਾ ਨੇ ਨਿਭਾਈ। ਮੰਚ ਸੰਚਾਲਣ ਸ਼੍ਰੀ ਵਿਜੇਅੰਤ ਜੁਨੇਜਾ, ਸ਼੍ਰੀ ਅਭੀਜੀਤ ਵਧਵਾ, ਸ਼੍ਰੀ ਅਮਿਤ ਬਤਰਾ ਵੱਲੋਂ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ. ਦੇਵ ਸਿੰਘ ਖੈਰਾ, ਸ਼੍ਰੀ ਰਾਕੇਸ਼ ਰਹੇਜਾ, ਡਾ. ਤਿਰਲੋਕ ਸਿੰਘ (ਸਾਬਕਾ ਡੀ.ਈ.ਓ),ਸ. ਤਜਿੰਦਰ ਸਿੰਘ ਖਾਲਸਾ, ਸ਼੍ਰੀ ਆਤਮਾ ਰਾਮ, ਸ਼੍ਰੀ ਵਿਜੇ ਪਾਲ, ਸ਼੍ਰੀ ਸੁਨੀਲ ਮੱਕਡ ਨੇ ਸ਼ਮੂਲੀਅਤ ਕੀਤਾ। ਸ. ਸੁਖਦੇਵ ਸਿੰਘ ਗਿਲ (ਪ੍ਰਧਾਨ) ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ ਗਿਆ।
ਮੁਕਾਬਲਿਆਂ ਸਬੰਧੀ ਨਤੀਜਾ ਇਸ ਪ੍ਰਕਾਰ ਰਿਹਾ:-
ਸੁਲੇਖ ਮੁਕਾਬਲੇ ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:- ਮਨਜੋਤ, ਕੁਸਮ, ਰਾਧਾ ਰਾਨੀ
ਗੀਤ ਗਾਇਨ (ਪ੍ਰਾਇਮਰੀ) ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:-ਸਮਰੀਨ, ਚਾਹਿਲ, ਹਰਜੋਤ ਸਿੰਘ
ਕਵਿਤਾ ਉਚਾਰਨ (ਪ੍ਰਾਇਮਰੀ) ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:- ਮੰਨਤ, ਪ੍ਰਿਯੰਕਾ, ਸਿਮਰ
ਪੇਟਿੰਗ ਮੁਕਾਬਲੇ (ਪ੍ਰਾਇਮਰੀ) ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:- ਨੰਦਨੀ, ਵੈਸ਼ਾਲੀ, ਹਰਸ਼
ਭਾਸ਼ਣ ਪ੍ਰਤੀਯੋਗਤਾ (ਹਾਈ/ਸੈਕੰਡਰੀ) ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:- ਪ੍ਰੀਤੀ ਰਾਣੀ, ਹੁਸਨਦੀਪ ਕੌਰ, ਪ੍ਰਿਯੰਕਾ
ਪੇਟਿੰਗ (ਸੈਕੰਡਰੀ) ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:-ਸਵਾਤੀ, ਆਰਤੀ, ਸੁਨੀਤਾ ਰਾਣੀ
ਕਵਿਤਾ ਉਚਾਰਨ (ਸੈਕੰਡਰੀ) ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:- ਕਮਲਦੀਪ ਕੌਰ, ਕੁਸ਼ਅਗਰਾ, ਮਮਤਾ
ਰਚਨਾਤਮਕ ਲੇਖਣ (ਸੈਕੰਡਰੀ) ਵਿੱਚ ਨਤੀਜਾ ਪਹਿਲਾ, ਦੂਜਾ ਤੇ ਤੀਜਾ ਕ੍ਰਮਵਾਰ ਇਸ ਤਰ੍ਹਾਂ ਰਿਹਾ:-ਸ਼ਮਦੀਪ ਕੌਰ, ਮੁਸਕਾਨ, ਮਹਿਕ ਪ੍ਰੀਤ