ਅੱਜ ਦਾ ਇਤਿਹਾਸ

ਰਾਸ਼ਟਰੀ

ਦੇਸ਼ ਦਾ ਸਰਵਉੱਚ ਕਾਨੂੰਨ ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ
ਚੰਡੀਗੜ੍ਹ, 26 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 26 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦੀ ਕੋਸ਼ਿਸ਼ ਕਰਾਂਗੇ 26 ਨਵੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2002 ਵਿੱਚ ਵਿੰਸਟਨ ਚਰਚਿਲ ਨੂੰ ਬੀਬੀਸੀ ਦੇ ਇੱਕ ਸਰਵੇਖਣ ਵਿੱਚ ਸਭ ਤੋਂ ਮਹਾਨ ਬ੍ਰਿਟਿਸ਼ ਨਾਗਰਿਕ ਚੁਣਿਆ ਗਿਆ ਸੀ।
  • 1997 ਵਿਚ 26 ਨਵੰਬਰ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਨੇ ਚੀਫ਼ ਜਸਟਿਸ ਨੂੰ ਮੁਅੱਤਲ ਕਰ ਦਿੱਤਾ ਸੀ। 
  • ਅੱਜ ਦੇ ਦਿਨ 1992 ‘ਚ ਬਰਤਾਨਵੀ ਸੰਸਦ ਨੇ ਇਤਿਹਾਸਕ ਫੈਸਲਾ ਲਿਆ ਸੀ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਆਪਣੀ ਆਮਦਨ ‘ਤੇ ਟੈਕਸ ਦੇਣਾ ਪਵੇਗਾ।
  • ਅੱਜ ਦੇ ਦਿਨ 1984 ਵਿੱਚ ਇਰਾਕ ਅਤੇ ਅਮਰੀਕਾ ਨੇ ਕੂਟਨੀਤਕ ਸਬੰਧਾਂ ਦੀ ਮੁੜ ਸਥਾਪਨਾ ਕੀਤੀ ਸੀ।
  • ਅੱਜ ਦੇ ਦਿਨ 1949 ਵਿੱਚ, ਆਜ਼ਾਦ ਭਾਰਤ ਦੇ ਸੰਵਿਧਾਨ ‘ਤੇ ਸੰਵਿਧਾਨ ਸਭਾ ਦੇ ਸਪੀਕਰ ਦੁਆਰਾ ਦਸਤਖਤ ਕੀਤੇ ਗਏ ਸਨ।
  • 26 ਨਵੰਬਰ 1990 ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਆਪਣਾ ਅਸਤੀਫਾ ਬ੍ਰਿਟੇਨ ਦੀ ਮਹਾਰਾਣੀ ਨੂੰ ਸੌਂਪਿਆ ਸੀ।
    *ਦੇਸ਼ ਦਾ ਸਰਵਉੱਚ ਕਾਨੂੰਨ ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ।
  • ਅੱਜ ਦੇ ਦਿਨ 1932 ਵਿੱਚ ਮਹਾਨ ਕ੍ਰਿਕਟਰ ਡੌਨ ਬ੍ਰੈਡਮੈਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।
  • 26 ਨਵੰਬਰ 1921 ਨੂੰ ਦੇਸ਼ ਦੀ ਚਿੱਟੀ ਕ੍ਰਾਂਤੀ ਦੇ ਪਿਤਾਮਾ ਮੰਨੇ ਜਾਂਦੇ ਵਰਗੀਸ ਕੁਰੀਅਨ ਦਾ ਜਨਮ ਹੋਇਆ ਸੀ।
  • 26 ਨਵੰਬਰ 1885 ਨੂੰ ਪਹਿਲੀ ਵਾਰ ਇੱਕ ਉਲਕਾ ਪਿੰਡ ਦੀ ਤਸਵੀਰ ਲਈ ਗਈ ਸੀ।
  • ਅੱਜ ਦੇ ਦਿਨ 1926 ਵਿੱਚ ਭਾਰਤ ਦੇ ਪ੍ਰਸਿੱਧ ਵਿਗਿਆਨੀ ਅਤੇ ਸਿੱਖਿਆ ਸ਼ਾਸਤਰੀ ਯਸ਼ਪਾਲ (ਵਿਗਿਆਨਕ) ਦਾ ਜਨਮ ਹੋਇਆ ਸੀ।
  • 26 ਨਵੰਬਰ 1923 ਨੂੰ ਹਿੰਦੀ ਫਿਲਮਾਂ ਦੇ ਮਸ਼ਹੂਰ ਸਿਨੇਮਾਟੋਗ੍ਰਾਫਰ ਵੀ.ਕੇ. ਮੂਰਤੀ ਦਾ ਜਨਮ ਹੋਇਆ ਸੀ।
  • ਅੱਜ ਦੇ ਦਿਨ 1922 ਵਿੱਚ ਅਮਰੀਕੀ ਕਾਰਟੂਨਿਸਟ ਚਾਰਲਸ ਐਮ ਸ਼ੁਲਜ਼ ਦਾ ਜਨਮ ਹੋਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।