ਲਖਨਊ, 26 ਨਵੰਬਰ, ਦੇਸ਼ ਕਲਿੱਕ ਬਿਓਰੋ :
ਲੜਕੀ ਦੇ ਵਿਆਹ ਮੌਕੇ ਦੇਖਿਆ ਜਾਂਦਾ ਹੈ ਕਿ ਲੜਕਾ ਕੋਈ ਸਰਕਾਰੀ ਨੌਕਰੀ ਵਾਲਾ ਹੋਵੇ, ਪ੍ਰਾਈਵੇਟ ਨੌਕਰੀ ਵਾਲਾ ਹੋਵੇ ਜਿਸਦੀ ਚੰਗੀ ਤਨਖਾਹ ਹੋਵੇ ਜਾਂ ਫਿਰ ਕੋਈ ਬਿਜਨੈਸ਼ਮੈਲ ਹੋਵੇ। ਪ੍ਰੰਤੂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਲੜਕੀ ਦੀ ਇਕ ਲੱਖ ਤੋਂ ਵੱਧ ਤਨਖਾਹ ਪਰ ਫਿਰ ਵੀ ਲੜਕੀ ਨੇ ਘਰ ਆਈ ਬਾਰਾਤ ਇਸ ਲਈ ਬਾਰੰਗ ਮੋੜ ਦਿੱਤੀ ਕਿ ਮੁੰਡਾ ਸਰਕਾਰੀ ਨੌਕਰੀ ਨਹੀਂ ਕਰਦਾ। ਇਹ ਮਾਮਲਾ ਸਾਹਮਣੇ ਆਇਆ ਯੂਪੀ ਦੇ ਫਰੂਖਾਬਾਦ ਵਿੱਚ। ਫਰੂਖਾਬਾਦ ਵਿੱਚ ਇਕ ਬਾਰਾਤ ਬਿਨਾਂ ਲਾੜੀ ਤੋਂ ਵਾਪਸ ਮੁੜ ਗਈ। ਅਸਲ ਵਿੱਚ ਵਿਆਹ ਵਾਲੀ ਲੜਕੀ ਨੇ ਬਰਮਾਲਾ ਤਾਂ ਪਾ ਦਿੱਤੀ, ਪ੍ਰੰਤੂ ਫੇਰੇ ਲੇਣ ਤੋਂ ਮਨ੍ਹਾਂ ਕਰ ਦਿੱਤਾ। ਅਸਲ ਵਿੱਚ ਲੜਕੀ ਨੂੰ ਦੱਸਿਆ ਗਿਆ ਕਿ ਲੜਕਾ ਸਰਕਾਰੀ ਨੌਕਰੀ ਕਰਦਾ ਹੈ, ਪ੍ਰੰਤੂ ਲੜਕਾ ਪ੍ਰਾਈਵੇਟ ਇੰਜਨੀਅਰ ਹੈ। ਜਦੋਂ ਲੜਕੀ ਨੂੰ ਇਹ ਪਤਾ ਲੱਗਿਆ ਤਾਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੋਵਾਂ ਪਰਿਵਾਰਾਂ ਨੇ ਸਮਝਾਇਆ, ਪ੍ਰੰਤੂ ਉਹ ਨਹੀਂ ਮੰਨੀ। ਲੜਕੇ ਦਾ ਪਿਤਾ ਇਕ ਸਰਕਾਰੀ ਕਲਰਕ ਹੈ।
ਬਰਾਤ ਪਹੁੰਚਣ ਉਤੇ ਧੂੰਮਧਾਮ ਨਾਲ ਸਵਾਗਤ ਕੀਤਾ ਗਿਆ। ਵਰਮਾਲਾ ਪਾਉਣ ਦੀ ਰਸਮ ਸਮੇਤ ਹੋਰ ਰਸਮਾਂ ਵੀ ਹੋਈਆਂ। ਇਸ ਦੌਰਾਨ ਕਿਸੇ ਨੇ ਲੜਕੇ ਨੂੰ ਨੌਕਰੀ ਬਾਰੇ ਪੁੱਛ ਲਿਆ ਤਾਂ ਬਵਾਲ ਹੀ ਖੜ੍ਹਾ ਹੋ ਗਿਆ।
ਲੜਕੇ ਦੇ ਪਿਤਾ ਨੇ ਦੱਸਿਆ ਕਿ ਲੜਕਾ ਸਿਵਿਲ ਇੰਜਨੀਅਰ ਹੈ, ਜਦੋਂ ਦੁਲਹਨ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਸ ਨੂੰ ਤਾਂ ਸਰਕਾਰੀ ਨੌਕਰੀ ਵਾਲਾ ਲੜਕਾ ਦੱਸਿਆ ਗਿਆ ਸੀ, ਉਹ ਪ੍ਰਾਈਵੇਟ ਨੌਕਰੀ ਵਾਲੇ ਨਾਲ ਵਿਆਹ ਨਹੀਂ ਕਰੇਗੀ। ਐਨਾਂ ਸੁਣਦਿਆਂ ਹੀ ਦੋਵਾਂ ਧਿਰਾਂ ਦੇ ਲੋਕਾਂ ਹੈਰਾਨ ਰਹਿ ਗਏ ਅਤੇ ਲੜਕੀ ਨੂੰ ਮਨਾਉਣ ਲਗ ਗਏ, ਪ੍ਰੰਤੂ ਉਸਨੇ ਕਿਸੇ ਦੀ ਗੱਲ ਨਹੀਂ ਸੁਣੀ।
ਇਸ ਦੌਰਾਨ ਲੜਕੇ ਨੇ ਫੋਨ ਉਤੇ ਆਪਣੀ ਸੈਲਰੀ ਸਿਲਪ ਮੰਗਾਵਾਂ ਕੇ ਦਿਖਾਈ, ਜਿਸ ਵਿੱਚ 1 ਲੱਖ 20 ਹਜ਼ਾਰ ਰੁਪਏ ਮਹੀਨਾ ਤਨਖਾਹ ਸੀ। ਇਸਦੇ ਬਾਵਜੂਦ ਵੀ ਲੜਕੀ ਨੇ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ। ਜਿਸ ਕਾਰਨ ਬਾਰਾਤ ਨੂੰ ਬਿਨਾਂ ਦੁਲਹਨ ਹੀ ਵਾਪਸ ਜਾਣਾ ਪਿਆ।