ਚੇਨਈ, 27 ਨਵੰਬਰ, ਦੇਸ਼ ਕਲਿਕ ਬਿਊਰੋ :
ਬੰਗਾਲ ਦੀ ਖਾੜੀ ਤੋਂ ਅੱਜ ਬੁੱਧਵਾਰ ਨੂੰ ਚੱਕਰਵਾਤੀ ਤੂਫਾਨ ਪੈਦਾ ਹੋਵੇਗਾ, ਜੋ 2 ਦਿਨਾਂ ਬਾਅਦ ਤਾਮਿਲਨਾਡੂ ਦੇ ਤੱਟ ਨਾਲ ਟਕਰਾ ਸਕਦਾ ਹੈ। ਇਸ ਤੂਫਾਨ ਨੂੰ ਫੇਂਗਲ ਦਾ ਨਾਂ ਦਿੱਤਾ ਗਿਆ ਹੈ। ਤੂਫਾਨ ਕਾਰਨ ਮੰਗਲਵਾਰ ਸਵੇਰ ਤੋਂ ਹੀ ਚੇਨਈ, ਚੇਂਗਲਪੇਟ, ਕਾਂਚੀਪੁਰਮ, ਤਿਰੂਵੱਲੁਰ, ਕੁੱਡਲੋਰ, ਨਾਗਾਪੱਟੀਨਮ ‘ਚ ਮੀਂਹ ਸ਼ੁਰੂ ਹੋ ਗਿਆ, ਜੋ ਅੱਜ ਬੁੱਧਵਾਰ ਨੂੰ ਵੀ ਜਾਰੀ ਹੈ।
ਮੀਂਹ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸੜਕਾਂ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਚੇਨਈ ‘ਚ 7 ਉਡਾਣਾਂ ‘ਚ ਦੇਰੀ ਹੋਈ। ਕੁਝ ਟਰੇਨਾਂ ਵੀ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਤਿਰੁਚਰਾਪੱਲੀ ਦੇ ਸਾਰੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।
ਮੌਸਮ ਵਿਭਾਗ ਨੇ ਕਿਹਾ ਕਿ ਤੂਫਾਨ ਦੇ ਪ੍ਰਭਾਵ ਕਾਰਨ 27 ਨਵੰਬਰ ਤੋਂ 29 ਨਵੰਬਰ ਤੱਕ ਤਾਮਿਲਨਾਡੂ, ਪੁਡੂਚੇਰੀ ਅਤੇ ਸ਼੍ਰੀਲੰਕਾ ਦੇ ਤੱਟਾਂ ‘ਤੇ ਹਵਾ ਦੀ ਰਫਤਾਰ 65 ਕਿਲੋਮੀਟਰ ਪ੍ਰਤੀ ਘੰਟਾ ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹੇਗੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਤੂਫ਼ਾਨ ਦੇ ਪ੍ਰਭਾਵ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਤਿਰੂਵਰੂਰ, ਮੇਇਲਾਦੁਥੁਰਾਈ, ਨਾਗਾਪੱਟੀਨਮ ਅਤੇ ਕੁੱਡਲੋਰ ਜ਼ਿਲ੍ਹਿਆਂ ਵਿੱਚ 7 ਐਨਡੀਆਰਐਫ ਟੀਮਾਂ ਤਾਇਨਾਤ ਕਰਨ ਦੇ ਹੁਕਮ ਦਿੱਤੇ।09:05 AM
ਤੂਫਾਨ ਫੇਂਗਲ ਦੇ ਤਾਮਿਲਨਾਡੂ ਤੱਟ ਨਾਲ ਟਕਰਾਉਣ ਦੀ ਸੰਭਾਵਨਾ, ਉਡਾਣਾਂ ਪ੍ਰਭਾਵਿਤ, ਸਕੂਲ ਬੰਦ, NDRF ਟੀਮਾਂ ਤਾਇਨਾਤ