ਕਨਫੈਡਰੇਸ਼ਨ ਆਫ ਗਰੇਟਰ ਮੋਹਾਲੀ ਰੈਜ਼ੀਡੈਸ ਵੈਲਫੇਅਰ ਐਸੋਸ਼ੀਏਸ਼ਨ ਵੱਲੋਂ ਮਿਊਂਸਪਲ ਕਮਿਸ਼ਨਰ ਨਾਲ ਮੁਲਾਕਾਤ

ਪੰਜਾਬ

ਮੋਹਾਲੀ: 27 ਨਵੰਬਰ, ਜਸਵੀਰ ਗੋਸਲ

ਕਨਫੈਡਰੇਸ਼ਨ ਆਫ ਗਰੇਟਰ ਮੋਹਾਲੀ ਰੈਜ਼ੀਡੈਸ ਵੈਲਫੇਅਰ ਐਸੋਸ਼ੀਏਸ਼ਨ (ਰਜਿਟਰਡ ਬਾਡੀ) ਦੇ ਨੁਮਾਇੰਦੇ ਸ਼੍ਰੀ ਕੇ.ਕੇ.ਸੈਣੀ ਪ੍ਰਧਾਨ ਜੀ ਦੀ ਅਗਵਾਈ ਹੇਠ ਸ਼੍ਰੀ ਟੀ ਬੈਨਥ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਮੋਹਾਲੀ ਜੀ ਨੂੰ ਮੋਹਾਲੀ ਸ਼ਹਿਰ ਦੇ ਵਿਕਾਸ ਸਬੰਧੀ ਸੁਝਾਅ ਦਿੱਤੇ ਗਏ।

ਇਸ ਮੋਕੇ ਤੇ ਸ਼੍ਰੀ ਕੇ.ਕੇ.ਸੈਣੀ ਪ੍ਰਧਾਨ ਜੀ ਨੇ ਮੋਹਾਲੀ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਤੇ ਕੂੜੇ ਦੀ ਸਫਾਈ ਅਤੇ ਕੂੜੇ ਨੂੰ ਚੁਕਣ ਵਾਸਤੇ ਪ੍ਰਬੰਧ, ਸੜਕਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ, ਮੋਹਾਲੀ ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਦੀ ਰੋਕਥਾਮ ਕਰਨ, ਸੜਕਾਂ ਵਿੱਚ ਪਏ ਖੰਡਿਆਂ ਨੂੰ ਜਲਦੀ ਤੋਂ ਜਲਦੀ ਭਰਨ ਬਾਰੇ, ਬਜ਼ਾਰਾਂ ਵਿੱਚ ਖਾਣ ਪੀਣ ਵਾਲੇ ਸਥਾਨਾਂ ਉਤੇ ਗੰਦਗੀ, ਸੜਕਾਂ ਤੇ ਪਾਣੀ ਇੱਕਠਾ ਹੋਣ ਕਾਰਨ ਬਿਮਾਰੀਆਂ  ਦਾ ਫੈਲਣਾ, ਖਾਲੀ ਪਏ ਖੰਬਿਆਂ ਤੋਂ ਅਣਅਧਿਕਾਰਤ ਬੋਰਡ ਅਤੇ ਇਸ਼ਤੇਹਾਰ ਹਟਾਉਣ ਬਾਰੇ, ਫੂਟ ਪਾਥ ਦੀ ਸਫਾਈ ਕਰਨ ਬਾਰੇ, ਆਵਾਰਾ ਕੁੱਤਿਆਂ ਵਾਸਤੇ ਚੰਡੀਗੜ੍ਹ ਪੈਟਰਨ ਤੇ ਸ਼ੈਡ ਬਣਾਏ ਜਾਣ ਬਾਰੇ, ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਉਪਾਅ, ਪਾਰਕਾਂ ਵਿੱਚ ਬਣੀ ਰੈਲਿੰਗ ਨੂੰ ਉੱਚਾ ਕਰਨ ਬਾਰੇ, ਵੱਡੇ ਪਾਰਕਾਂ ਵਿੱਚ ਯੋਗਾਂ ਦੇ ਪਲੇਟਫਾਰਮ ਬਣਾਉਣ ਬਾਰੇ, ਸੜਕਾਂ ਤੇ ਸਪੀਡ ਬਰੇਕਾਂ ਨੂੰ ਹਾਈਲਾਈਟ ਕਰਨ ਬਾਰੇ, ਵੱਡੇ ਪਾਰਕਾਂ ਵਿੱਚ ਕੱਚਾ ਟਰੈਕ ਬਣਾਉਣ ਬਾਰੇ, ਕਮਿਊਨਟੀ ਸੈਂਟਰ ਵਿੱਚ ਸਮਾਜ ਭਲਾਈ ਦੇ ਕੰਮ ਕਰਨ ਵਾਲੀ ਸੰਸਥਾਵਾਂ ਨੂੰ ਨਿੱਜੀ ਦਫਤਰ ਦੇਣ ਬਾਰੇ, ਨੌਜਵਾਨਾਂ ਨੂੰ ਖੇਡਣ ਲਈ ਪਾਰਕਾਂ ਵਿੱਚ ਫੈਨਸ਼ਿੰਗ ਲਗਾਉਣ ਬਾਰੇ, ਦੁਕਾਨਾਂ ਅੱਗੇ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ ਬਾਰੇ, ਸੀਵਰੇਜ ਅਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ, ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦਾ ਲਾਈਸੈਂਸ ਜਾਰੀ ਕਰਨ ਬਾਰੇ, ਖਾਲੀ ਪਏ ਪਲਾਟ ਜਾਂ ਸਰਕਾਰੀ ਜਗ੍ਹਾ ਦੀ ਸਫਾਈ ਕਰਨ ਬਾਰੇ, ਅਣਅਧਿਕਾਰਤ ਥਾਵਾਂ ਤੇ ਰੇੜੀਆਂ ਨੂੰ ਹਟਾਉਣ ਬਾਰੇ, ਪਾਰਕਾਂ ਵਿੱਚ ਪੱਤੇ ਅਤੇ ਵਾਧੂ ਮਲਵਾ ਚੁਕਵਾਉਣ ਬਾਰੇ, ਸੁੱਕੇ ਪੱਤਿਆਂ ਦੀ ਕੰਪੋਸਟ ਖਾਦ ਬਣਾਉਣ ਵਾਸਤੇ ਛੋਟੇ ਪਾਰਕਾਂ ਵਿੱਚ ਲੋਹੇ ਦੇ ਸਟੈਂਡ ਲਗਾਏ ਜਾਣ, ਸੜਕਾਂ ਦੇ ਕਿਨਾਰੇ ਦਰਖਤਾਂ ਦੀ ਕਟਾਈ-ਛਟਾਈ ਨਿਯਮਾਂ ਮੁਤਾਬਕ ਕਰਨ ਬਾਰੇ, ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਨੂੰ ਪਾਰਕ ਅਲਾਟ ਕਰਨ ਬਾਰੇ, ਪਾਰਕਾਂ ਵਿੱਚ ਪਾਣੀ ਦੇ ਕੁਨੈਕਸ਼ਨ ਮੰਗੇ ਜਾਣ ਤੇ ਐੱਨ.ਓ.ਸੀ ਜਾਰੀ ਕਰਨ ਬਾਰੇ, ਮਾਨਵਤਾ ਦੀ ਸੇਵਾ ਦੇ ਪੁੰਜ ਭਾਈ ਘਨਈਆਂ ਜੀ ਅਤੇ ਭਗਤ ਪੂਰਨ ਸਿੰਘ ਦੇ ਨਾਂ ਤੇ ਚੌਂਕ ਅਤੇ ਉਨ੍ਹਾਂ ਦਾ ਬੁੱਤ ਬਣਾਉਣ ਬਾਰੇ ਅਤੇ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਚੰਡੀਗੜ੍ਹ ਪੈਟਰਨ ਤੇ ਮੈਡੀਸਨਲ ਪਲਾਂਟ ਪਾਰਕ ਬਣਾਉਣ ਵਾਸਤੇ ਵਿਸਥਾਰਪੂਰਵਕ ਗੱਲਬਾਤ ਹੋਈ। ਕਮਿਸ਼ਨਰ ਸਾਹਿਬ ਨੇ ਮੋਹਾਲੀ ਸ਼ਹਿਰ ਦੀ ਸਾਫ-ਸਫਾਈ, ਸੜਕਾਂ ਦੀ ਮੁਰੰਮਤ, ਸੀਵਰੇਜ ਦੇ ਮੁਕੰਮਲ ਪ੍ਰਬੰਧ ਕਰਨ ਅਤੇ ਉਪਰੋਕਤ ਸੁਝਾਵਾਂ ਤੇ ਕਮੇਟੀ ਬਣਾਉਣ ਬਾਰੇ ਭਰੋਸਾ ਦਿੱਤਾ । ਇਸ ਮੌਕੇ ਤੇ ਗੁਰਮੇਲ ਸਿੰਘ ਮੋਜੇਵਾਲ ਸੀਨੀਅਰ ਵਾਇਸ ਪ੍ਰਧਾਨ, ਬਖਸ਼ਿਸ਼ ਸਿੰਘ ਵਾਇਸ ਪ੍ਰਧਾਨ, ਓਮ ਚਟਾਨੀ ਜਨਰਲ ਸੈਕਟਰੀ, ਸੰਜੀਵ ਰਾਬੜਾ ਵਿੱਤ ਸੈਕਟਰੀ, ਪੁਰੋਸ਼ੋਤਮ ਚੰਦ ਐਗਜੈਕਟਿਵ ਮੈਂਬਰ ਅਤੇ ਰਜਿੰਦਰ ਕੁਮਾਰ ਵਲੰਟੀਅਰ ਸ਼ਾਮਿਲ ਸਨ। 

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।