ਜਲੰਧਰ, 27 ਨਵੰਬਰ, ਦੇਸ਼ ਕਲਿਕ ਬਿਊਰੋ :
ਜਲੰਧਰ ਸਿਟੀ ਪੁਲਿਸ ਅਤੇ ਲਾਰੈਂਸ ਗੈਂਗ ਦੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਵਿੱਚ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ। ਸਿਟੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇਹ ਕਾਰਵਾਈ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ 16 ਦੇ ਕਰੀਬ ਕੇਸ ਦਰਜ ਹਨ। ਮੁਲਜ਼ਮਾਂ ਨੂੰ ਹਥਿਆਰ ਬਰਾਮਦੀ ਲਈ ਲਿਜਾਇਆ ਗਿਆ। ਜਿੱਥੇ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਦੇ ਪੈਰਾਂ ਵਿੱਚ ਗੋਲੀਆਂ ਮਾਰ ਦਿੱਤੀਆਂ।ਜ਼ਖਮੀ ਬਦਮਾਸ਼ਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਹ ਮੁਕਾਬਲਾ ਜਲੰਧਰ ਛਾਉਣੀ ਦੇ ਪਿੰਡ ਨੰਗਰ ਕਾਰਖਾਨ ਵਿੱਚ ਹੋਇਆ।
ਮੁਲਜ਼ਮਾਂ ਕੋਲੋਂ ਤਿੰਨ ਨਾਜਾਇਜ਼ ਹਥਿਆਰ ਅਤੇ ਕਈ ਕਾਰਤੂਸ ਬਰਾਮਦ ਹੋਏ ਹਨ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਜਬਰੀ ਵਸੂਲੀ, ਕਤਲ, ਆਰਮਜ਼ ਐਕਟ, ਐਨਡੀਪੀਐਸ ਅਤੇ ਹੋਰ ਗੰਭੀਰ ਕੇਸ ਦਰਜ ਹਨ। ਪੁਲਸ ਘਟਨਾ ‘ਚ ਜ਼ਖਮੀ ਹੋਏ ਮੁਲਜ਼ਮਾਂ ਨੂੰ ਹਸਪਤਾਲ ਭੇਜ ਰਹੀ ਹੈ। ਫਿਲਹਾਲ ਇਸ ਘਟਨਾ ‘ਚ ਕਿਸੇ ਪੁਲਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
Published on: ਨਵੰਬਰ 27, 2024 11:27 ਪੂਃ ਦੁਃ