27 ਨਵੰਬਰ 1895 ਨੂੰ ਅਲਫਰੇਡ ਨੋਬਲ ਨੇ ਨੋਬਲ ਪੁਰਸਕਾਰ ਦੀ ਸਥਾਪਨਾ ਕੀਤੀ ਸੀ
ਚੰਡੀਗੜ੍ਹ, 27 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 27 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 27 ਨਵੰਬਰ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2008 ਵਿੱਚ ਉੱਤਰ ਪ੍ਰਦੇਸ਼ ਛੇਵਾਂ ਤਨਖਾਹ ਕਮਿਸ਼ਨ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਸੀ।
- ਅੱਜ ਦੇ ਦਿਨ 2008 ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਦਿਹਾਂਤ ਹੋਇਆ ਸੀ।
- ਪ੍ਰਸਿੱਧ ਪ੍ਰਗਤੀਸ਼ੀਲ ਕਵੀ ਸ਼ਿਵਮੰਗਲ ਸਿੰਘ ਸੁਮਨ 27 ਨਵੰਬਰ 2002 ਨੂੰ ਅਕਾਲ ਚਲਾਣਾ ਕਰ ਗਏ ਸਨ।
- 27 ਨਵੰਬਰ 2004 ਨੂੰ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਜੁਆਨ ਸੋਮਾਵੀਆ ਭਾਰਤ ਦੌਰੇ ‘ਤੇ ਨਵੀਂ ਦਿੱਲੀ ਪਹੁੰਚੇ ਸਨ।
- ਅੱਜ ਦੇ ਦਿਨ 1995 ‘ਚ ਵੈਨੇਜ਼ੁਏਲਾ ਦੀ ਜੋਸਲੀਨ ਐਗੁਏਲੇਰਾ ਮਾਰਕਾਨੋ ‘ਮਿਸ ਵਰਲਡ’ ਚੁਣੀ ਗਈ ਸੀ।
- ਅੱਜ ਦੇ ਦਿਨ 1978 ਵਿੱਚ ਭਾਰਤ ਦੀ ਪ੍ਰਸਿੱਧ ਸਮਾਜ ਸੁਧਾਰਕ ਲਕਸ਼ਮੀਬਾਈ ਕੇਲਕਰ ਦੀ ਮੌਤ ਹੋ ਗਈ ਸੀ।
- ਉਰੂਗਵੇ ਨੇ 27 ਨਵੰਬਰ 1966 ਨੂੰ ਸੰਵਿਧਾਨ ਅਪਣਾਇਆ ਸੀ।
- ਅੱਜ ਦੇ ਦਿਨ 1947 ਵਿਚ ਪੁਲਿਸ ਨੇ ਪੈਰਿਸ ਵਿਚ ਇਕ ਕਮਿਊਨਿਸਟ ਅਖਬਾਰ ਦੇ ਦਫਤਰ ‘ਤੇ ਕਬਜ਼ਾ ਕਰ ਲਿਆ ਸੀ।
- ਅਲਬਾਨੀਆ ਨੇ 27 ਨਵੰਬਰ 1912 ਨੂੰ ਰਾਸ਼ਟਰੀ ਝੰਡਾ ਅਪਣਾਇਆ ਸੀ।
- 27 ਨਵੰਬਰ 1895 ਨੂੰ ਅਲਫਰੇਡ ਨੋਬਲ ਨੇ ਨੋਬਲ ਪੁਰਸਕਾਰ ਦੀ ਸਥਾਪਨਾ ਕੀਤੀ ਸੀ।
- ਪੋਲੈਂਡ ਨੇ 27 ਨਵੰਬਰ 1815 ਨੂੰ ਸੰਵਿਧਾਨ ਅਪਣਾਇਆ ਸੀ।
- ਅੱਜ ਦੇ ਦਿਨ 1795 ਵਿੱਚ ਪਹਿਲਾ ਬੰਗਾਲੀ ਨਾਟਕ ਮੰਚਨ ਕੀਤਾ ਗਿਆ ਸੀ।
- ਅੱਜ ਦੇ ਦਿਨ 1986 ਵਿੱਚ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦਾ ਜਨਮ ਹੋਇਆ ਸੀ।
- ਹਿੰਦੀ ਫਿਲਮਾਂ ਦੇ ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਦਾ ਜਨਮ 27 ਨਵੰਬਰ 1952 ਨੂੰ ਹੋਇਆ ਸੀ।
- ਅੱਜ ਦੇ ਦਿਨ 1940 ਵਿੱਚ ਮਾਰਸ਼ਲ ਆਰਟ ਦੇ ਮਹਾਨ ਖਿਡਾਰੀ ਬਰੂਸ ਲੀ ਦਾ ਜਨਮ ਹੋਇਆ ਸੀ।
- ਮਸ਼ਹੂਰ ਕਵੀ ਅਤੇ ਲੇਖਕ ਹਰੀਵੰਸ਼ ਰਾਏ ਬੱਚਨ ਦਾ ਜਨਮ 27 ਨਵੰਬਰ 1907 ਨੂੰ ਹੋਇਆ ਸੀ।
- ਅੱਜ ਦੇ ਦਿਨ 1888 ਵਿੱਚ ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਲੋਕ ਸਭਾ ਦੇ ਪਹਿਲੇ ਸਪੀਕਰ ਗਣੇਸ਼ ਵਾਸੁਦੇਵ ਮਾਵਲੰਕਰ ਦਾ ਜਨਮ ਹੋਇਆ ਸੀ।