ਮੋਗਾ, 27 ਨਵੰਬਰ, ਦੇਸ਼ ਕਲਿਕ ਬਿਊਰੋ :
ਰਾਜਨੀਤੀ ‘ਚ ਆਪਣਾ ਨਾਂ ਬਣਾਉਣ ਵਾਲੇ ਤੇ ਤਿੰਨ ਵਾਰ ਵਿਧਾਇਕ ਰਹੇ ਮੋਗਾ ਨਿਵਾਸੀ ਜੋਗਿੰਦਰ ਪਾਲ ਜੈਨ ਦਾ ਅੱਜ ਤੜਕੇ 3 ਵਜੇ ਦੇਹਾਂਤ ਹੋ ਗਿਆ। ਮੋਗਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਅਤੇ ਰਾਜਨੀਤੀ ਵਿੱਚ ਆਪਣਾ ਨਾਂ ਬਣਾਉਣ ਵਾਲੇ ਜੋਗਿੰਦਰ ਪਾਲ ਜੈਨ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਨਾਲ ਮੋਗਾ ਦੀ ਸਿਆਸਤ ਵਿੱਚ ਸੋਗ ਦੀ ਲਹਿਰ ਹੈ।
ਉਹ ਸਾਰਿਆਂ ਨਾਲ ਹਮੇਸ਼ਾ ਤਾਲਮੇਲ ਬਣਾ ਕੇ ਰੱਖਦੇ ਸਨ। ਜੋਗਿੰਦਰ ਪਾਲ ਜੈਨ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 2 ਵਜੇ ਗਾਂਧੀ ਰੋਡ ਸਥਿਤ ਸਵਰਗ ਆਸ਼ਰਮ ਵਿਖੇ ਕੀਤਾ ਜਾਵੇਗਾ।