ਅੱਜ ਦਾ ਇਤਿਹਾਸ

ਰਾਸ਼ਟਰੀ

28 ਨਵੰਬਰ 1996 ਨੂੰ ਕੈਪਟਨ ਇੰਦਰਾਣੀ ਸਿੰਘ ਏਅਰਬੱਸ ਏ-300 ਦੀ ਕਮਾਂਡ ਕਰਨ ਵਾਲੀ ਪਹਿਲੀ ਮਹਿਲਾ ਬਣੀ ਸੀ
ਚੰਡੀਗੜ੍ਹ, 28 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 28 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦੀ ਕੋਸ਼ਿਸ਼ ਕਰਾਂਗੇ 28 ਨਵੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਹੀ ਦਿਨ 2007 ਵਿੱਚ ਦੋ ਏਸ਼ੀਆਈ ਦੇਸ਼ਾਂ ਵਿਚਕਾਰ ਸੁਹਿਰਦ ਸਬੰਧ ਹੋਣ ਕਾਰਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਚੀਨੀ ਜੰਗੀ ਬੇੜੇ ਪਹਿਲੀ ਵਾਰ ਜਾਪਾਨ ਭੇਜੇ ਗਏ ਸਨ।
  • 2006 ਵਿਚ 28 ਨਵੰਬਰ ਨੂੰ ਨੇਪਾਲੀ ਸਰਕਾਰ ਅਤੇ ਮਾਓਵਾਦੀਆਂ ਵਿਚਾਲੇ ਹਥਿਆਰ ਪ੍ਰਬੰਧਨ ਸਬੰਧੀ ਇੱਕ ਸੰਧੀ ‘ਤੇ ਦਸਤਖਤ ਕੀਤੇ ਗਏ ਸਨ।
  • ਅੱਜ ਦੇ ਦਿਨ 2002 ਵਿਚ ਕੈਨੇਡਾ ਨੇ ਹਰਕਤ ਉਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ‘ਤੇ ਪਾਬੰਦੀ ਲਗਾ ਦਿੱਤੀ ਸੀ।
  • 28 ਨਵੰਬਰ 2001 ਨੂੰ ਨੇਪਾਲ ਨੇ ਮਾਓਵਾਦੀਆਂ ਨਾਲ ਨਜਿੱਠਣ ਲਈ ਭਾਰਤ ਤੋਂ 2 ਹੈਲੀਕਾਪਟਰ ਮੰਗੇ ਸਨ।
  • ਅੱਜ ਦੇ ਦਿਨ 1997 ਵਿੱਚ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
  • 28 ਨਵੰਬਰ 1996 ਨੂੰ ਕੈਪਟਨ ਇੰਦਰਾਣੀ ਸਿੰਘ ਏਅਰਬੱਸ ਏ-300 ਦੀ ਕਮਾਂਡ ਕਰਨ ਵਾਲੀ ਪਹਿਲੀ ਮਹਿਲਾ ਬਣੀ ਸੀ।
  • ਅੱਜ ਦੇ ਦਿਨ 1966 ਵਿਚ ਡੋਮਿਨਿਕਨ ਰੀਪਬਲਿਕ ਨੇ ਸੰਵਿਧਾਨ ਅਪਣਾਇਆ ਸੀ।
  • 28 ਨਵੰਬਰ 1956 ਨੂੰ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਭਾਰਤ ਆਏ ਸਨ।
  • ਅੱਜ ਦੇ ਦਿਨ 1932 ਵਿਚ ਫਰਾਂਸ ਅਤੇ ਸੋਵੀਅਤ ਸੰਘ ਨੇ ਗੈਰ-ਹਮਲਾਵਰ ਸਮਝੌਤਾ ਕੀਤਾ ਸੀ। 
  • 28 ਨਵੰਬਰ 1919 ਨੂੰ ਅਮਰੀਕਾ ਵਿਚ ਜਨਮੀ ਲੇਡੀ ਐਸਟਰ ਹਾਊਸ ਆਫ ਕਾਮਰਸ ਦੀ ਪਹਿਲੀ ਮਹਿਲਾ ਮੈਂਬਰ ਚੁਣੀ ਗਈ ਸੀ।
  • ਅੱਜ ਦੇ ਦਿਨ 1912 ਵਿਚ ਇਸਮਾਈਲ ਕਾਦਰੀ ਨੇ ਤੁਰਕੀਏ ਤੋਂ ਅਲਬਾਨੀਆ ਦੀ ਆਜ਼ਾਦੀ ਦਾ ਐਲਾਨ ਕੀਤਾ।
  • 1893 ਵਿਚ 28 ਨਵੰਬਰ ਨੂੰ ਨਿਊਜ਼ੀਲੈਂਡ ਦੀਆਂ ਕੌਮੀ ਚੋਣਾਂ ਵਿਚ ਔਰਤਾਂ ਨੇ ਪਹਿਲੀ ਵਾਰ ਵੋਟ ਪਾਈ ਸੀ।
  • ਅੱਜ ਦੇ ਦਿਨ 1854 ਵਿੱਚ ਡੱਚ ਫੌਜ ਨੇ ਬੋਰਨੀਓ ਵਿੱਚ ਚੀਨੀ ਵਿਦਰੋਹ ਨੂੰ ਦਬਾਇਆ ਸੀ।
  • 28 ਨਵੰਬਰ 1821 ਨੂੰ ਪਨਾਮਾ ਨੇ ਸਪੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ।
  • ਅੱਜ ਦੇ ਦਿਨ 1660 ਵਿਚ ਲੰਡਨ ਵਿਚ ਰਾਇਲ ਸੋਸਾਇਟੀ ਦੀ ਸਥਾਪਨਾ ਹੋਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।