ਹੋਈ ਕਾਰਵਾਈ ਨੌਕਰੀਓ ਬਰਖਾਸਤ, ਤਨਖਾਹ ਕਰਨੀ ਪਵੇਗੀ ਵਾਪਸ
ਲਖਨਊ, 28 ਨਵੰਬਰ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਜਾਅਲੀ ਪੱਤਰ ਉਤੇ ਜ਼ਾਅਲੀ ਭਰਤੀ ਕੀਤੀ ਗਈ ਅਤੇ ਉਹ ਕਰੀਬ 30 ਸਾਲ ਤੱਕ ਨੌਕਰੀ ਕਰਦੇ ਰਹੇ ਅਤੇ ਹੁਣ ਸਰਕਾਰ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤੇ। ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਏਟਾ ਅਤੇ ਕਾਸਗੰਜ ਵਿੱਚ ਕੁਲੈਕਟਰ ਦਫ਼ਤਰ ਵਿੱਚ 1993 ਅਤੇ 1995 ਦੇ ਵਿਚਕਾਰ ਜ਼ਾਅਲੀ ਤਰੀਕੇ ਨਾਲ ਨੌਕਰੀ ਕਰਨ ਵਾਲੇ 24 ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ। ਇਨ੍ਹਾਂ ਸਾਰੇ ਉਤੇ ਜ਼ਾਅਲੀ ਹੁਕਮ ਰਾਹੀਂ ਨੌਕਰੀ ਪ੍ਰਾਪਤ ਕਰਨ ਦੇ ਦੋਸ਼ ਹਨ।
ਖਬਰਾਂ ਮੁਤਾਬਕ 1995 ਵਿੱਚ ਏਟਾ ਦੇ ਤੱਤਕਾਲੀਨ ਡੀਐਮ ਮੇਜਰ ਆਰ ਕੇ ਦੁੱਬੇ ਨੂੰ ਇਕ ਪੱਤਰ ਮਿਲਿਆ ਜਿਸ ਵਿੱਚ 24 ਲੋਕਾਂ ਦੀ ਨਿਯੁਕਤੀ ਦੇ ਹੁਕਮ ਦਿੱਤੇ ਗਏ ਸਨ। ਇਸ ਆਦੇਸ਼ ਉਤੇ ਨਿਯੁਕਤੀ ਕੀਤੀ ਗਈ। ਕੁਝ ਸਾਲ ਬਾਅਦ ਸ਼ਿਕਾਇਤ ਹੋਈ ਕਿ ਇਹ ਹੁਕਮ ਜ਼ਾਅਲੀ ਸਨ। ਇਸ ਤੋਂ ਬਾਅਦ ਜਾਂਚ ਸ਼ੁਰੂ ਹੋਈ ਅਤੇ ਰਾਜਸਵ ਪਰਿਸ਼ਦ ਨੇ ਸਪੱਸ਼ਟ ਕੀਤਾ ਕਿ ਅਜਿਹੇ ਕੋਈ ਹੁਕਮ ਨਹੀਂ ਗਏ ਸਨ।
ਇਸ ਮਾਮਲੇ ਵਿੱਚ ਲੰਮਾ ਸਮਾਂ ਫਾਇਲਾ ਦਬਾ ਕੇ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ 2019 ਵਿੱਚ ਇਕ ਵਾਰ ਫਿਰ ਸ਼ਿਕਾਇਤ ਹੋਣ ਉਤੇ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜ਼ਾਅਲੀ ਤਰੀਕੇ ਨਾਲ ਨੌਕਰੀ ਲੈਣ ਵਾਲੇ ਕਰਮਚਾਰੀਆਂ ਨੇ ਮਹੱਤਵਪੂਰਣ ਦਸਤਾਵੇਜ ਗਾਇਬ ਕਰ ਦਿੱਤੇ ਸਨ। ਡੀਐਮ ਦੀ ਜਾਂਚ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ। ਐਸਆਈਟੀ ਨੇ ਆਪਣੀ ਰਿਪੋਰਟ ਵਿੱਚ 30 ਮੁਲਾਜ਼ਮਾਂ ਨੂੰ ਸ਼ਾਮਲ ਪਾਇਆ ਗਿਆ। ਇਸ ਵਿਚੋਂ 19 ਸੇਵਾ ਮੁਕਤ ਹੋ ਚੁੱਕੇ ਸਨ, ਜਦੋਂ ਕਿ ਚਾਰ ਅਜੇ ਵੀ ਕੰਮ ਕਰਦੇ ਸਨ। ਸਰਕਾਰ ਨੇ ਇਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਅਤੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਤੋਂ ਵੀ ਤਨਖਾਹ ਅਤੇ ਹੋਰ ਲਾਭਾਂ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ।