ਚੰਡੀਗੜ੍ਹ, 29 ਨਵੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਗੁਰੂਗ੍ਰਾਮ ‘ਚ ਅੱਜ ਇਕ ਬਦਮਾਸ਼ ਦੀ ਹੱਤਿਆ ਕਰ ਦਿੱਤੀ ਗਈ ਹੈ। ਬਿਹਾਰ ਅਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਰੂਗ੍ਰਾਮ ਦੀ ਬਾੜ ਗੁਜਰ ਪੁਲਸ ਚੌਕੀ ਖੇਤਰ ‘ਚ ਸਾਂਝੀ ਕਾਰਵਾਈ ਕੀਤੀ, ਜਿਸ ‘ਚ 2 ਲੱਖ ਰੁਪਏ ਦਾ ਇਨਾਮੀ ਬਦਮਾਸ਼ ਮਾਰਿਆ ਗਿਆ।
ਬਿਹਾਰ ਦੇ ਸੀਤਾਮੜੀ ‘ਚ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਵਿਧਾਇਕ ਤੋਂ ਫਿਰੌਤੀ ਮੰਗਣ ਦੇ ਦੋਸ਼ ‘ਚ ਇਸ ਬਦਮਾਸ਼ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਿਹਾਰ ‘ਚ ਵੀ 30 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਬਦਮਾਸ਼ ਖਿਲਾਫ ਕੀਤੀ ਗਈ ਇਸ ਕਾਰਵਾਈ ਵਿੱਚ ਬਿਹਾਰ ਪੁਲਿਸ ਦੇ ਇੱਕ ਜਵਾਨ ਕਾਂਸਟੇਬਲ ਰਤਨ ਕੁਮਾਰ ਨੂੰ ਵੀ ਗੋਲੀ ਲੱਗ ਗਈ।ਉਸ ਨੂੰ ਸਿਵਲ ਹਸਪਤਾਲ ਵਿੱਚ ਹੀ ਦਾਖਲ ਕਰਵਾਇਆ ਗਿਆ ਹੈ। ਇੱਥੇ ਉਸਦਾ ਇਲਾਜ ਜਾਰੀ ਹੈ।
Published on: ਨਵੰਬਰ 29, 2024 10:05 ਪੂਃ ਦੁਃ