ਮੱਝ ਨੇ ਰਸਤੇ ’ਚ ਕੀਤਾ ਗੋਹਾ, ਮਾਲਕ ਨੂੰ ਭਰਨਾ ਪਿਆ 9000 ਰੁਪਏ ਜ਼ੁਰਮਾਨਾ

ਰਾਸ਼ਟਰੀ

ਗਵਾਲੀਅਰ, 29 ਨਵੰਬਰ, ਦੇਸ਼ ਕਲਿੱਕ ਬਿਓਰੋ :

ਮੱਧ ਪ੍ਰਦੇਸ਼ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੱਝ ਦੇ ਗੋਹਾ ਕਰਨ ਉਤੇ ਮਾਲਕ ਨੂੰ 9000 ਰੁਪਏ ਜ਼ੁਰਮਾਨਾ ਕੀਤਾ ਗਿਆ। ਇਹ ਮਾਮਲਾ ਗਵਾਲੀਅਰ ਦਾ ਹੈ। ਨਗਰ ਨਿਗਮ ਦੀ ਟੀਮ ਨੇ ਰਾਸਤੇ ਵਿੱਚ ਗੋਬਰ ਹੋਣ ਕਾਰਨ ਮੱਝ ਨੂੰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਮਾਲਕ ਨੇ 9000 ਰੁਪਏ ਜ਼ੁਰਮਾਨੇ ਵਜੋਂ ਭਰੇ ਤਾਂ ਵਾਪਸ ਮੱਝ ਮਿਲੀ।

ਅਸਲ ਵਿੱਚ ਗਵਾਲੀਅਰ ਵਿੱਚ ਸਵੱਛਤਾ ਸਰਵੇਖਣ ਦੇ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਸ਼ਹਿਰ ਵਿੱਚ ਕਈ ਪਸ਼ੂ ਪਾਲਕ ਰਸਤਿਆਂ ਵਿੱਚ ਜਨਤਕ ਥਾਵਾਂ ਉਤੇ ਪਸ਼ੂ ਬੰਨ੍ਹ ਦਿੰਦੇ ਹਨ। ਇਸ ਨੂੰ ਲੈ ਕੇ ਉਨ੍ਹਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਸਿਰੌਲ ਰੋਡ ਦੇ ਨੇੜੇ ਰਸਤੇ ਉਤੇ ਇਕ ਮੱਝ ਮਿਲੀ, ਜਿਸਨੇ ਉਥੇ ਗੋਹਾ ਵੀ ਕਰ ਦਿੱਤਾ।

ਨਗਰ ਨਿਗਮ ਦੀ ਟੀਮ ਨੇ ਰਸਤੇ ਉਤੇ ਗੋਹਾ ਹੋਣ ਕਾਰਨ ਮੱਝ ਨੂੰ ਜ਼ਬਤ ਕਰ ਲਿਆ। ਮਾਲਕ ਨੰਦਕਿਸ਼ੋਰ ਤੋਂ ਜ਼ੁਰਮਾਨਾ ਲਿਆ ਗਿਆ ਤੇ ਫਿਰ ਮੱਝ ਵਾਪਸ ਕੀਤੀ। ਇਸ ਤੋਂ ਪਹਿਲਾਂ ਵੀ ਗਵਾਲੀਅਰ ਨਗਰ ਨਿਗਮ ਨੇ ਪਸ਼ੂਆਂ ਦੇ ਰਸਤੇ ਉਤੇ ਗੋਹਾ ਕਰਨ ਕਾਰਨ ਜ਼ੁਰਮਾਨਾ ਕੀਤਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਕ ਹੋਰ ਮਾਲਕ ਤੋਂ ਦਸੰਬਰ 2020 ਵਿੱਚ 10 ਹਜ਼ਾਰ ਰੁਪਏ ਜ਼ੁਰਮਾਨਾ ਲਿਆ ਗਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।