ਸੰਸਦ ਦੀ ਕਾਰਵਾਈ 2 ਦਸੰਬਰ ਤੱਕ ਮੁਲਤਵੀ

ਰਾਸ਼ਟਰੀ

ਨਵੀਂ ਦਿੱਲੀ, 29 ਨਵੰਬਰ, ਦੇਸ਼ ਕਲਿਕ ਬਿਊਰੋ :
ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਨੂੰ ਸ਼ੁਰੂ ਹੋਇਆ ਸੀ। ਸਦਨ ਦੀ ਕਾਰਵਾਈ 4 ਦਿਨਾਂ ‘ਚ ਸਿਰਫ 40 ਮਿੰਟ ਚੱਲੀ। ਸਦਨ ਵਿੱਚ ਹਰ ਰੋਜ਼ ਔਸਤਨ 10 ਮਿੰਟ ਕੰਮ ਹੋਇਆ।
ਵਿਰੋਧੀ ਧਿਰ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਅਡਾਨੀ ਅਤੇ ਸੰਭਲ ਦਾ ਮੁੱਦਾ ਚੁੱਕਿਆ। ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰ ਹੰਗਾਮਾ ਕਰਦੇ ਰਹੇ। ਸਪੀਕਰ ਨੇ ਉਨ੍ਹਾਂ ਨੂੰ ਬੈਠਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਸ਼ਾਂਤ ਨਹੀਂ ਹੋਈ।
ਅੱਜ ਸ਼ੁੱਕਰਵਾਰ ਨੂੰ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਹਿਮਤੀ-ਅਸਹਿਮਤੀ ਲੋਕਤੰਤਰ ਦੀ ਤਾਕਤ ਹੈ। ਮੈਨੂੰ ਉਮੀਦ ਹੈ ਕਿ ਸਾਰੇ ਮੈਂਬਰ ਸਦਨ ਨੂੰ ਚੱਲਣ ਦੇਣਗੇ। ਦੇਸ਼ ਦੇ ਲੋਕ ਸੰਸਦ ਪ੍ਰਤੀ ਚਿੰਤਾ ਪ੍ਰਗਟ ਕਰ ਰਹੇ ਹਨ। ਸਦਨ ਸਾਰਿਆਂ ਦਾ ਹੈ, ਦੇਸ਼ ਚਾਹੁੰਦਾ ਹੈ ਕਿ ਸੰਸਦ ਚੱਲੇ।ਇਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ (2 ਦਸੰਬਰ) ਤੱਕ ਮੁਲਤਵੀ ਕਰ ਦਿੱਤੀ ਗਈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।