30 ਨਵੰਬਰ 2000 ਨੂੰ ਪ੍ਰਿਅੰਕਾ ਚੋਪੜਾ ਮਿਸ ਵਰਲਡ ਬਣੀ ਸੀ
ਚੰਡੀਗੜ੍ਹ, 30 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 30 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 30 ਨਵੰਬਰ ਦੇ ਇਤਿਹਾਸ ਬਾਰੇ :-
- 2008 ‘ਚ ਅੱਜ ਦੇ ਦਿਨ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਨੇ ਸੰਘੀ ਜਾਂਚ ਏਜੰਸੀ ਦੇ ਗਠਨ ਦਾ ਐਲਾਨ ਕੀਤਾ ਸੀ।
- 2004 ਵਿਚ 30 ਨਵੰਬਰ ਨੂੰ ਬੰਗਲਾਦੇਸ਼ ਦੀ ਸੰਸਦ ਵਿਚ ਔਰਤਾਂ ਲਈ 45 ਫੀਸਦੀ ਸੀਟਾਂ ਵਾਲਾ ਬਿੱਲ ਪਾਸ ਕੀਤਾ ਗਿਆ ਸੀ।
- 2002 ਵਿੱਚ ਅੱਜ ਦੇ ਦਿਨ ਆਈਸੀਸੀ ਨੇ ਜ਼ਿੰਬਾਬਵੇ ਵਿੱਚ ਨਾ ਖੇਡਣ ਵਾਲੇ ਦੇਸ਼ਾਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ।
- 30 ਨਵੰਬਰ 2000 ਨੂੰ ਪ੍ਰਿਅੰਕਾ ਚੋਪੜਾ ਮਿਸ ਵਰਲਡ ਬਣੀ ਸੀ।
- 2000 ਵਿੱਚ ਅੱਜ ਦੇ ਦਿਨ ਅਲ ਗੋਰ ਨੇ ਅਮਰੀਕੀ ਰਾਸ਼ਟਰਪਤੀ ਚੋਣ ਮਾਮਲੇ ਵਿੱਚ ਮੁੜ ਗਿਣਤੀ ਦੀ ਅਪੀਲ ਕੀਤੀ ਸੀ।
- ਡੌਲਜ਼ ਮਿਊਜ਼ੀਅਮ ਦਿੱਲੀ ਦੀ ਸਥਾਪਨਾ 30 ਨਵੰਬਰ 1965 ਨੂੰ ਮਸ਼ਹੂਰ ਕਾਰਟੂਨਿਸਟ ਕੇ. ਸ਼ੰਕਰ ਪਿੱਲਈ ਨੇ ਕੀਤੀ ਸੀ।
- ਅੱਜ ਦੇ ਦਿਨ 1939 ‘ਚ ਤਤਕਾਲੀ ਸੋਵੀਅਤ ਰੂਸ ਨੇ ਸਰਹੱਦੀ ਵਿਵਾਦ ਨੂੰ ਲੈ ਕੇ ਫਿਨਲੈਂਡ ‘ਤੇ ਹਮਲਾ ਕੀਤਾ ਸੀ।
- ਪਹਿਲਾ ਅਧਿਕਾਰਤ ਅੰਤਰਰਾਸ਼ਟਰੀ ਫੁੱਟਬਾਲ ਮੈਚ 30 ਨਵੰਬਰ 1872 ਨੂੰ ਖੇਡਿਆ ਗਿਆ ਸੀ।
- ਅੱਜ ਦੇ ਦਿਨ 1759 ਵਿੱਚ ਦਿੱਲੀ ਦੇ ਬਾਦਸ਼ਾਹ ਆਲਮਗੀਰ ਦੂਜੇ ਨੂੰ ਉਸਦੇ ਮੰਤਰੀ ਨੇ ਕਤਲ ਕਰ ਦਿੱਤਾ ਸੀ।
- ਅੱਜ ਦੇ ਦਿਨ 1858 ਵਿੱਚ ਪ੍ਰਸਿੱਧ ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਜਨਮ ਹੋਇਆ ਸੀ।
- ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜਨਮ 30 ਨਵੰਬਰ 1874 ਨੂੰ ਹੋਇਆ ਸੀ।
- ਅੱਜ ਦੇ ਦਿਨ 1931 ਵਿੱਚ ਭਾਰਤੀ ਇਤਿਹਾਸਕਾਰ ਰੋਮਿਲਾ ਥਾਪਰ ਦਾ ਜਨਮ ਹੋਇਆ ਸੀ।
- ਹਿੰਦੀ ਫਿਲਮਾਂ ਦੀ ਮਸ਼ਹੂਰ ਪਲੇਅਬੈਕ ਸਿੰਗਰ ਸੁਧਾ ਮਲਹੋਤਰਾ ਦਾ ਜਨਮ 30 ਨਵੰਬਰ 1936 ਨੂੰ ਹੋਇਆ ਸੀ।
- ਅੱਜ ਦੇ ਦਿਨ 1944 ਵਿੱਚ ਪ੍ਰਸਿੱਧ ਹਿੰਦੀ ਸਾਹਿਤਕਾਰ ਮੈਤ੍ਰੇਈ ਪੁਸ਼ਪਾ ਦਾ ਜਨਮ ਹੋਇਆ ਸੀ।