ਲੁਧਿਆਣਾ, 30 ਨਵੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ਨੇੜੇ ਇੱਕ ਜਿੰਮ ਦੇ ਫਲੋਰ ਮੈਨੇਜਰ ਨੇ ਰੈਸਟ ਰੂਮ ਵਿੱਚ ਜਿੰਮ ਸੈਂਟਰ ਦੀ ਮਹਿਲਾ ਮੈਨੇਜਰ ਨਾਲ ਛੇੜਛਾੜ ਕੀਤੀ। ਔਰਤ ਨੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਫਿਲਹਾਲ ਛੇੜਛਾੜ ਕਰਨ ਵਾਲਾ ਮੁਲਜ਼ਮ ਅਜੇ ਫਰਾਰ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਉਹ 15 ਜਨਵਰੀ 2023 ਤੋਂ 11 ਜੁਲਾਈ 2024 ਤੱਕ ਐਲੀਵੇਟ ਵੈਲਨੈਸ ਕਲੱਬ/ਜਿਮ ਵਿਖੇ ਸੈਂਟਰ ਮੈਨੇਜਰ ਵਜੋਂ ਕੰਮ ਕਰਦੀ ਰਹੀ ਹੈ।
ਮਹਿਲਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਗੁਰਜੀਤ ਸਿੰਘ ਉਰਫ਼ ਉਭੀ ਇਸ ਜਿੰਮ ਵਿੱਚ ਫਲੋਰ ਮੈਨੇਜਰ ਹੈ। ਗੁਰਜੀਤ ਅਕਸਰ ਉਸ ‘ਤੇ ਬੁਰੀ ਨਜ਼ਰ ਰੱਖਦਾ ਸੀ। ਜੋ ਅਕਸਰ ਉਸ ਨਾਲ ਸਰੀਰਕ ਛੇੜਛਾੜ ਕਰਦਾ ਸੀ।ਮਹਿਲਾ ਨੇ ਇਸ ਬਾਰੇ ਜਿੰਮ ਮਾਲਕਾਂ ਨੂੰ ਵੀ ਦੱਸਿਆ। ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਲੁਧਿਆਣਾ ਵਿਖੇ ਜਿੰਮ ਸੈਂਟਰ ‘ਚ ਮਹਿਲਾ ਮੈਨੇਜਰ ਨਾਲ ਛੇੜਛਾੜ, ਪਰਚਾ ਦਰਜ